ਫਾਰਮੈਟ ਨਾਪਸੰਦ ਹੋਣ ਦੇ ਬਾਵਜੂਦ ਟੈਸਟ ਕਪਤਾਨ ਬਣਿਆ ਰਹੇਗਾ ਸ਼ਾਕਿਬ : ਬੀ. ਸੀ. ਬੀ.

09/12/2019 10:22:17 PM

ਢਾਕਾ— ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਪ੍ਰਮੁੱਖ ਨਜਮੁਲ ਹਸਨ ਨੇ ਕਿਹਾ ਕਿ ਸ਼ਾਕਿਬ ਅਲ ਹਸਨ 5 ਦਿਨਾ ਕ੍ਰਿਕਟ ਫਾਰਮੈਟ ਨਾਪਸੰਦ ਹੋਣ ਦੇ ਬਾਵਜੂਦ ਟੈਸਟ ਕਪਤਾਨ ਬਣਿਆ ਰਹੇਗਾ। ਇਸ ਹਫਤੇ ਅਫਗਾਨਿਸਤਾਨ ਤੋਂ ਇਕੋ-ਇਕ ਟੈਸਟ ਮੈਚ ਵਿਚ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਸ਼ਾਕਿਬ ਨੇ ਕਪਤਾਨੀ ਅਹੁਦੇ ਤੋਂ ਹਟਣ ਦੀ ਇੱਛਾ ਜ਼ਾਹਿਰ ਕੀਤੀ ਸੀ।
ਨਜਮੁਲ ਨੇ ਮੰਨਿਆ ਕਿ ਇਸ ਆਲਰਾਊਂਡਰ ਨੇ 5 ਦਿਨਾ ਕ੍ਰਿਕਟ ਵਿਚ ਜ਼ਿਆਦਾ ਉਤਸ਼ਾਹ ਜਾਂ ਦਿਲਚਸਪੀ ਨਹੀਂ ਦਿਖਾਈ ਸੀ। ਨਜਮੁਲ ਨੇ ਕਿਹਾ, ''ਅਸੀਂ ਦੇਖਿਆ ਕਿ ਉਸ ਦੀ ਟੈਸਟ ਕ੍ਰਿਕਟ ਵਿਚ ਜ਼ਿਆਦਾ ਦਿਲਚਸਪੀ ਨਹੀਂ ਸੀ। ਤੁਸੀਂ ਇਸ ਤਰ੍ਹਾਂ ਸਾਡੇ ਵਿਦੇਸ਼ੀ ਦੌਰੇ 'ਤੇ ਦੇਖਿਆ ਹੋਵੇਗਾ, ਉਹ ਟੈਸਟ ਦੌਰਾਨ ਬ੍ਰੇਕ ਲੈਣਾ ਚਾਹੁੰਦਾ ਸੀ। ਉਸ ਦੀ ਚਾਹੇ ਇਸ ਵਿਚ ਘੱਟ ਦਿਲਚਸਪੀ ਹੋਵੇ ਪਰ ਅਸੀਂ ਇਹ ਨਹੀਂ ਸੁਣਿਆ ਕਿ ਉਸ ਦੀ ਕਪਤਾਨੀ ਕਰਨ ਵਿਚ ਘੱਟ ਦਿਲਚਸਪੀ ਹੈ। ਜੇਕਰ ਉਹ ਕਪਤਾਨ ਹੈ ਤਾਂ ਉਸ ਨੂੰ ਖੇਡਣਾ ਹੀ ਹੋਵੇਗਾ। ਜੇਕਰ ਤੁਸੀਂ ਕਪਤਾਨ ਨਹੀਂ ਹੋ ਤਾਂ ਤੁਸੀਂ ਮੈਚ 'ਚੋਂ ਬਾਹਰ ਹੋ ਸਕਦੇ ਹੋ।

Gurdeep Singh

This news is Content Editor Gurdeep Singh