ਸਾਕਿਬ ਨੇ 68 ਦੇ ਕਾਰਡ ਨਾਲ ਬਰਾਬਰ ਰੱਖੀ ਬੜ੍ਹਤ

09/26/2019 10:28:16 PM

ਜੈਪੁਰ— ਬੈਂਗਲੁਰੂ ਦੇ ਸੈਯਦ ਸਾਕਿਬ ਅਹਿਮਦ ਨੇ ਤੀਜੇ ਰਾਊਂਡ 'ਚ ਵੀਰਵਾਰ ਨੂੰ ਦੋ ਅੰਡਰ 68 ਦਾ ਕਾਰਡ ਖੇਡ ਕੇ 30 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਵਾਲੇ ਜੈਪੁਰ ਓਪਨ ਗੋਲਫ ਟੂਰਨਾਮੈਂਟ 'ਚ ਆਪਣੀ ਬੜ੍ਹਤ ਨੂੰ ਕਾਇਮ ਰੱਖਿਆ। ਰਾਮਬਾਗ ਗੋਲਫ ਕਲੱਬ 'ਚ ਖੇਡੇ ਜਾ ਰਹੇ ਇਸ ਟੂਰਨਾਮੈਂਟ 'ਚ ਸਾਕਿਬ ਦਾ ਤਿੰਨ ਰਾਊਂਡ ਦਾ ਸਕੋਰ 17 ਅੰਡਰ 193 ਹੋ ਗਿਆ ਹੈ ਪਰ ਉਸਦੀ ਬੜ੍ਹਤ ਦਾ ਫਾਸਲਾ ਘੱਟ ਗਿਆ ਹੈ। ਬੈਂਗਲੁਰੂ ਦੇ ਐੱਮ ਧਰਮਾ ਨੇ ਪੰਜ ਅੰਡਰ 65 ਦਾ ਸ਼ਾਨਦਾਰ ਕਾਰਡ ਖੇਡਿਆ ਤੇ 16 ਅੰਡਰ 194 ਦੇ ਸਕੋਰ ਦੇ ਨਾਲ ਦੂਜੇ ਸਥਾਨ 'ਤੇ ਪਹੁੰਚ ਗਏ। ਗੁਰੂਗ੍ਰਾਮ ਦੇ ਪ੍ਰਿਯਾਂਸ਼ੂ ਸਿੰਘ ਨੇ 63 ਦਾ ਸ਼ਾਨਦਾਰ ਰਾਊਂਡ ਖੇਡਿਆ ਤੇ 14 ਅੰਡਰ 196 ਦੇ ਸਕੋਰ ਦੇ ਨਾਲ ਤੀਜੇ ਸਥਾਨ 'ਤੇ ਪਹੁੰਚ ਗਏ। ਪਿਛਲੀ ਚੈਂਪੀਅਨ ਪਟਨਾ ਦੇ ਅਮਨ ਰਾਜ ਨੇ ਵੀ 65 ਦਾ ਕਾਰਡ ਖੇਡਿਆ ਤੇ ਹੁਣ ਉਹ 11 ਅੰਡਰ 199 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 10ਵੇਂ ਸਥਾਨ 'ਤੇ ਹੈ।


Gurdeep Singh

Content Editor

Related News