ਪਾਕਿ ਬੱਲੇਬਾਜ਼ ਸ਼ਹਿਜ਼ਾਦ ਅਹਿਮਦ ਫਸੇ ਮੁਸ਼ਕਲਾਂ ''ਚ, ਗੇਂਦ ਨਾਲ ਛੇੜਛਾੜ ''ਚ ਉਛਲਿਆ ਨਾਂ

11/01/2019 4:41:43 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਸਰਵਸ੍ਰੇਸ਼ਠ ਖਿਡਾਰੀਆਂ 'ਚ ਸ਼ੁਮਾਰ ਸ਼ਹਿਜ਼ਾਦ ਅਹਿਮਦ ਵੱਡੀਆਂ ਮੁਸ਼ਕਲਾਂ 'ਚ ਫਸਦੇ ਨਜ਼ਰ ਆ ਰਹੇ ਹਨ। ਦਰਅਸਲ, ਮੱਧ ਪੰਜਾਬ ਦੇ ਕਪਤਾਨ ਸ਼ਹਿਜ਼ਾਦ 'ਤੇ ਗੈਰ-ਪਛਾਣ ਪ੍ਰਕਿਰਿਆ ਦੇ ਮੁਤਾਬਕ ਗੇਂਦ ਨਾਲ ਛੇੜਛਾੜ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ ਜਿਸ ਤੋਂ ਬਾਅਦ ਕ੍ਰਿਕਟ ਗਲੀਆਰਿਆਂ 'ਚ ਹਲਚਲ ਤੇਜ਼ ਹੋ ਗਈ ਹੈ।

ਦਰਅਸਲ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਕਿਹਾ ਗਿਆ ਹੈ ਕਿ ਮੱਧ ਪੰਜਾਬ ਦੇ ਕਪਤਾਨ ਸਹਿਜ਼ਾਦ ਅਹਿਮਦ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਮੈਚ ਦੌਰਾਨ ਗੇਂਦ ਨਾਲ ਛੇੜਛਾੜ ਕੀਤੀ ਹੈ। ਇਸ ਨੂੰ ਲੈ ਕੇ ਫੈਸਲਾ ਕੱਲ ਸੁਣਾਇਆ ਜਾਵੇਗਾ।'' ਹਾਲਾਂਕਿ ਸਹਿਜ਼ਾਦ ਨੇ ਪਾਕਿਸਤਾਨ ਲਈ 13 ਟੈਸਟ, 81 ਵਨ-ਡੇ ਅਤੇ 59 ਟੀ-20 ਮੈਚ ਖੇਡੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਆਸਟਰੇਲੀਆ ਦੇ ਧਾਕੜ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਵੀ ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਫਸੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੌਮਾਂਤਰੀ ਕ੍ਰਿਕਟ ਤੋਂ 9 ਮਹੀਨਿਆਂ ਲਈ ਬੈਨ ਕਰ ਦਿੱਤਾ ਗਿਆ ਸੀ।

Tarsem Singh

This news is Content Editor Tarsem Singh