ਸ਼ਹਰੂਖ ਖਾਨ ਅਤੇ ਜੀ. ਐੱਮ. ਆਰ. ਸਮੂਹ ਨੇ ਖਰੀਦੀ ਅਫਰੀਕੀ ਟੀ-20 ਲੀਗ ਦੀ ਟੀਮ

06/20/2017 1:11:13 AM

ਲੰਡਨ— ਟੀ-20 ਲੀਗ ਦੀ ਦੋ ਟੀਮਾਂ ਦੇ ਮਾਲਕ-ਜੀ. ਐੱਮ. ਆਰ ਅਤੇ ਬਾਲੀਵੁੱਡ ਸਟਾਰ ਸ਼ਾਹਰੂਖ ਖਾਨ ਨੇ ਕ੍ਰਿਕਟ ਸਾਊਥ ਅਫਰੀਕਾ (ਸੀ. ਐੱਸ. ਏ) ਦੀਆਂ 8 ਟੀਮਾਂ ਦੀ ਟੀ-20 ਗਲੋਬਲ ਲੀਗ 'ਚ ਫਰੈਂਚਾਇਜੀ ਖਰੀਦੀ ਹੈ ਜਿਸ ਦਾ ਆਯੋਜਨ ਨਵੰਬਰ-ਦਸੰਬਰ 'ਚ ਹੋਵੇਗਾ। ਲੋਕਾਂ ਦੀ ਪਸੰਦੀਦਾਰ ਇੰਡੀਅਨ ਪ੍ਰੀਮੀਅਰ ਲੀਗ 'ਚ ਜੀ. ਐੱਮ. ਆਰ ਦੀ ਦਿੱਲੀ ਡੈਇਰਡੇਵਿਲਸ ਟੀਮ ਹੈ ਜਦੋਂ ਕਿ ਸ਼ਾਹਰੂਖ ਖਾਨ ਕੋਲਕਾਤਾ ਦੇ ਸਹਿਮਾਲਕ ਹੈ। ਜੀ. ਐੱਮ. ਆਰ ਦੀ ਟੀਮ ਦਾ ਬੈਸ ਜੋਹਾਨਿਸਬਰਗ 'ਚ ਹੋਵੇਗਾ ਜਿਸ 'ਚ ਦੱਖਣੀ ਅਫਰੀਕਾ ਦੇ ਨੌਜਵਾਨ ਗੇਂਦਬਾਜ਼ ਕਾਗਿਸੋ ਰਬਾਡਾ ਮਾਰਕੀ ਖਿਡਾਰੀ ਹੋਵੇਗਾ ਜਦੋਂ ਕਿ ਸ਼ਾਹਰੂਖ ਖਾਨ ਦੀ ਟੀਮ ਦਾ ਬੈਸ ਕੇਪ ਟਾਊਨ ਹੋਵੇਗਾ ਜਿਸ ਦੇ ਮਾਰਕੀ ਖਿਡਾਰੀ ਸੱਜੇ ਹੱਥ ਦੇ ਬੱਲੇਬਾਜ਼ ਜੇਪੀ ਡੂਮਿਨੀ ਹੋਵੇਗਾ।
ਸ਼ਾਹਰੂਖ ਖਾਨ ਨੇ ਕਿਹਾ ਕਿ ਕੋਲਕਾਤਾ ਵਲੋਂ ਕ੍ਰਿਕਟ ਸਾਊਥ ਅਫਰੀਕਾ ਨੂੰ ਇਸ ਨਵੀਂ ਟੀ-20 ਗਲੋਬਲ ਲੀਗ ਨੂੰ ਲਾਂਚ ਕਰਨ ਲਈ ਵਧਾਈ ਦਿੱਤੀ। ਅਸੀਂ ਖੁਸ਼ ਅਤੇ ਸ਼ੁਕਰਗੁਜਾਰ ਹਾਂ ਕਿ ਤੁਸੀ ਨਾਇਟਰਾਈਡਰਜ਼ ਨੂੰ ਇਸ ਲੀਗ ਦਾ ਹਿੱਸਾ ਬਣਾਈਆ। ਕੋਲਕਾਤਾ ਟੀਮ ਦੇ ਪ੍ਰਬੰਧਕ ਨਿਰਦੇਸ਼ਕ ਵੇਕੀ ਮੈਸੂਰ ਨੇ ਕਿਹਾ ਕਿ ਅਸੀਂ ਨਾਈਟਰਾਈਡਰਜ਼ ਬ੍ਰਾਂਡ ਨੂੰ ਪੂਰੀ ਦੁਨੀਆ 'ਚ ਵਧਾਉਣਾ ਦੇਣਾ ਚਾਹੁੰਦੇ ਹਨ ਅਤੇ ਟੀ-20 ਗਲੋਬਲ ਲੀਗ 'ਚ ਇਕ ਟੀਮ ਖਰੀਦਣ ਇਸ ਦਾ ਹਿੱਸਾ ਹੈ। ਅਸੀਂ ਕੇਪਟਾਊਨ ਨਾਇਟਰਾਈਡਰਜ਼ ਲਾਂਚ ਕਰਕੇ ਖੁਸ਼ ਹੈ। ਪਲੇਅਰ ਡ੍ਰਾਫਟ 19 ਅਗਸਤ ਨੂੰ ਹੋਵੇਗਾ ਜਿਸ 'ਚ 10 ਦੇਸ਼ਾਂ ਦੇ ਕਰੀਬ 400 ਖਿਡਾਰੀਆਂ ਨੇ ਦਿਲਚਸਪ ਦਿਖਾਇਆ ਹੈ।