ਸੇਠੀ, ਸਿਤਵਾਲਾ ਰਾਸ਼ਟਰੀ ਸਨੂਕਰ ਦੇ ਕੁਆਟਰ ਫਾਈਨਲ ''ਚ

08/21/2019 2:47:26 AM

ਮੁੰਬਈ— ਗੁਜਰਾਤ ਦੇ ਗੀਤ ਸੇਠੀ ਤੇ ਓ. ਐੱਨ. ਜੀ. ਸੀ. ਦੇ ਧਰੁਵ ਸਿਤਵਾਲਾ ਨੇ ਆਸਾਨ ਮੁਕਾਬਲਿਆਂ 'ਚ ਜਿੱਤ ਦੇ ਨਾਲ ਐੱਮ. ਆਈ. ਜੀ. ਕ੍ਰਿਕਟ ਕਲੱਬ ਵਲੋਂ ਆਯੋਜਿਤ ਤੀਜੀ ਮਾਸਟਰਸ ਰਾਸਟਰੀ ਸਨੂਕਰ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਸੇਠੀ ਸ਼ੁਰੂ ਤੋਂ ਹੀ ਲੈਅ 'ਚ ਨਜ਼ਰ ਆਏ ਤੇ ਉਨ੍ਹਾਂ ਨੇ ਪ੍ਰੀ ਕੁਆਰਟਰ ਫਾਈਨਲ 'ਚ ਤਾਮਿਲਨਾਡੂ ਦੇ ਐੱਸ. ਏ. ਸਲੀਮ ਵਿਰੁੱਧ 3-0 ਨਾਲ ਆਸਾਨ ਜਿੱਤ ਹਾਸਲ ਕੀਤੀ। ਸੇਠੀ ਨੇ 61-06, 65-35, 71-65 ਨਾਲ ਜਿੱਤ ਦਰਜ ਕੀਤੀ। ਖੱਬੇ ਹੱਥ ਦੇ ਖਿਡਾਰੀ ਸਿਤਵਾਲਾ ਨੇ ਵੀ ਮਹਾਰਾਸ਼ਟਰ ਦੇ ਵਿਸ਼ਾ ਗੇਹਾਨੀ ਨੂੰ ਸਿੱਧੇ ਫ੍ਰੇਮ 'ਚ 3-0 (69-42,55-30, 71-27) ਨਾਲ ਹਰਾਇਆ।

Gurdeep Singh

This news is Content Editor Gurdeep Singh