ਗੋਡੇ ਦੀ ਸੱਟ ਕਾਰਨ ਅਰਜਨਟੀਨਾ ਦੇ ਗੋਲਕੀਪਰ ਰੋਮੇਰੋ ਵਿਸ਼ਵ ਕੱਪ ਤੋਂ ਬਾਹਰ

05/23/2018 1:55:12 PM

ਬਿਊਨਸ ਆਇਰਸ (ਬਿਊਰੋ)— ਅਰਜਨਟੀਨਾ ਦੀਆਂ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਕਰਾਰਾ ਝੱਟਕਾ ਲਗਾ ਜਦੋਂ ਉਸਦੇ ਗੋਲਕੀਪਰ ਸਰਜੀਓ ਰੋਮੇਰੋ ਗੋਡੇ ਦੀ ਸੱਟ ਦੇ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ । ਮੈਨਚੈਸਟਰ ਯੁਨਾਈਟਿਡ ਦੇ ਗੋਲਕੀਪਰ ਨੂੰ ਕੱਲ ਅਭਿਆਸ ਦੇ ਦੌਰਾਨ ਸੱਜੇ ਗੋਡੇ 'ਤੇ ਸੱਟ ਲੱਗੀ ।        

ਏ.ਐੱਫ.ਏ. ਨੇ ਇੱਕ ਬਿਆਨ ਵਿੱਚ ਕਿਹਾ, ''ਰੋਮੇਰੋ ਦਾ ਨਾਂ 23 ਖਿਡਾਰੀਆਂ ਦੀ ਸੂਚੀ ਤੋਂ ਹਟਾ ਦਿੱਤਾ ਜਾਵੇਗਾ ਜੋ ਵਿਸ਼ਵ ਕੱਪ ਖੇਡਣਗੇ ।'' ਅਰਜਨਟੀਨਾ ਲਈ ਸਭ ਤੋਂ ਜ਼ਿਆਦਾ 83 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਗੋਲਕੀਪਰ ਰੋਮੇਰੋ 2010 ਅਤੇ 2014 ਵਿਸ਼ਵ ਕੱਪ ਖੇਡ ਚੁੱਕੇ ਹਨ । ਉਹ ਤਿੰਨ ਕੋਪਾ ਅਮਰੀਕਾ ਵੀ ਖੇਡੇ ਹਨ ਅਤੇ 2008 ਬੀਜਿੰਗ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ । ਅਰਜੇਟੀਨਾ ਨੂੰ ਗਰੁਪ ਡੀ ਵਿੱਚ ਆਇਸਲੈਂਡ, ਕਰੋਏਸ਼ੀਆ ਅਤੇ ਨਾਈਜੀਰੀਆ ਦੇ ਨਾਲ ਰੱਖਿਆ ਗਿਆ ਹੈ ।