ਅਮਰੀਕੀ ਸਪੋਰਟਸ ਮੈਗਜ਼ੀਨ ਦੇ ਮੁਤਾਬਕ ਸੇਰੇਨਾ ਸਭ ਤੋਂ ਫੈਸ਼ਨੇਬਲ ਖਿਡਾਰੀ

07/20/2019 3:25:02 PM

ਸਪੋਰਟਸ ਡੈਸਕ— ਅਮਰੀਕਾ ਦੀ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਦੁਨੀਆ ਦੀ ਸਭ ਤੋਂ ਫੈਸ਼ਨੇਬਲ ਖਿਡਾਰੀ ਚੁਣੀ ਗਈ ਹੈ। ਅਮਰੀਕੀ ਸਪੋਰਟਸ ਮੈਗਜ਼ੀਨ ਇਲਸਟ੍ਰੇਟਡ ਨੇ ਇਸ ਸਾਲ ਦੇ ਦੁਨੀਆ ਦੇ 50 ਸਭ ਤੋਂ ਫੈਸ਼ਨੇਬਲ ਖਿਡਾਰੀਆਂ ਦੀ ਲਿਸਟ ਜਾਰੀ ਕੀਤੀ। ਇਸ 'ਚ ਭਾਰਤ ਦਾ ਇਕ ਵੀ ਖਿਡਾਰੀ ਨਹੀਂ ਹੈ। ਇਸ ਲਿਸਟ 'ਚ ਖਿਡਾਰੀਆਂ ਨੂੰ ਸ਼ਾਮਲ ਕਰਨ ਲਈ ਤਿੰਨ ਮਿਆਰ ਸਨ- ਸਟ੍ਰਾਂਗ, ਸੈਕਸੀ, ਸੈਂਸੀਬਲ। 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸੇਰੇਨਾ ਦੇ ਇਲਾਵਾ ਇਸ ਲਿਸਟ 'ਚ ਟੈਨਿਸ ਦੇ ਤਿੰਨ ਹੋਰ ਖਿਡਾਰੀ ਵੀ ਹਨ। ਸ਼ਾਰਾਪੋਵਾ ਛੇਵੇਂ, ਸੇਰੇਨਾ ਦੀ ਵੱਡੀ ਭੈਣ ਵੀਨਸ 34ਵੇਂ ਅਤੇ ਰੋਜਰ ਫੈਡਰਰ 37ਵੇਂ ਨੰਬਰ 'ਤੇ ਹੈ। ਵਰਕਿੰਗ ਮਾਮ ਸੇਰੇਨਾ ਦਾ ਟੈਨਿਸ ਦੇ ਇਲਾਵਾ ਆਪਣੇ ਬ੍ਰਾਂਡ 'ਐੱਸ' 'ਤੇ ਵੀ ਫੋਕਸ ਹੈ। ਹੁਣ ਉਹ ਜਿਊਲਰੀ ਅਤੇ ਬਿਊਟੀ ਪ੍ਰੋਡਕਟ ਵੀ ਲਿਆਉਣ ਵਾਲੀ ਹੈ।

ਸਪੋਰਟਸ ਇਲੈਸਟ੍ਰੇਟਡ 65 ਸਾਲ ਪੁਰਾਣੀ ਸਪੋਰਟਸ ਮੈਗਜ਼ੀਨ
ਸਪੋਰਟਸ ਇਲੈਸਟ੍ਰੇਟਡ ਅਮਰੀਕਾ ਦੀ 65 ਸਾਲ ਪੁਰਾਣੀ ਸਪੋਰਟਸ ਮੈਗਜ਼ੀਨ ਹੈ। ਇਸ ਨੂੰ ਹਰ ਹਫਤੇ 2.3 ਕਰੋੜ ਲੋਕ ਪੜ੍ਹਦੇ ਹਨ। ਇਸ 'ਚ 1.8 ਕਰੋੜ ਪੁਰਸ਼ ਹਨ। ਇਹ 10 ਲੱਖ ਸਬਸਕ੍ਰਾਈਬ ਬਣਾਉਣ ਵਾਲੀ ਦੁਨੀਆ ਦੀ ਪਹਿਲੀ ਮੈਗਜ਼ੀਨ ਹੈ। ਫਿਲਹਾਲ ਇਸ ਦੇ 30 ਲੱਖ ਸਬਸਕ੍ਰਾਈਬਰ ਹਨ। 

ਲਿਸਟ 'ਚ 41 ਪੁਰਸ਼ ਅਤੇ 9 ਮਹਿਲਾ ਖਿਡਾਰੀ
ਲਿਸਟ 'ਚ 41 ਪੁਰਸ਼ ਅਤੇ 9 ਮਹਿਲਾ ਖਿਡਾਰੀ ਹਨ। ਟਾਪ-50 'ਚ 10 ਖੇਡਾਂ ਦੇ ਖਿਡਾਰੀ ਹਨ। ਸਭ ਤੋਂ ਜ਼ਿਆਦਾ 19 ਖਿਡਾਰੀ ਅਮਰੀਕਨ ਬਾਸਕਟਬਾਲ ਲੀਗ ਐੱਨ.ਬੀ.ਏ. ਦੇ ਹਨ। ਫੁੱਟਬਾਲਰਾਂ 'ਚ ਕ੍ਰਿਸਟੀਆਨੋ ਰੋਨਾਲਡੋ, ਹੇਕਟਰ ਬੇਲੇਰਿਨ ਅਤੇ ਨੇਮਾਰ ਹਨ। ਸਕੀਇੰਗ 'ਚ ਲਿੰਡਸੇ ਵਾਨ, ਗੋਲਫ 'ਚ ਮਿਸ਼ੇਲ ਵੇਈ, ਫਾਰਮੂਲਾ-1 'ਚ ਲੁਈਸ ਹੈਮਿਲਟਨ, ਐਥਲੈਟਿਕਸ 'ਚ ਡਿਨਾ ਏਸ਼ਰ ਸਮਿਥ ਅਤੇ ਬੇਸਬਾਲ 'ਚ ਬ੍ਰਾਈਸ ਹਾਰਪਰ ਹਨ। ਅਮਰੀਕਾ ਨੂੰ ਵਰਲਡ ਚੈਂਪੀਅਨ ਬਣਾਉਣ ਵਾਲੀ ਮਹਿਲਾ ਫੁੱਟਬਾਲ ਟੀਮ ਦੀ ਕਪਤਾਨ ਮੇਗਨ ਰੇਪਿਨੋ 48ਵੇਂ ਨੰਬਰ 'ਤੇ ਹੈ।

Tarsem Singh

This news is Content Editor Tarsem Singh