ਸੱਟ ਦਾ ਸ਼ਿਕਾਰ ਸੇਰੇਨਾ ਵਿੰਬਲਡਨ ਤੋਂ ਹੋਈ ਬਾਹਰ

Wednesday, Jun 30, 2021 - 02:24 PM (IST)

ਵਿੰਬਲਡਨ— ਸਟਾਰ ਟੈਨਿਸ ਖਿਡਾਰੀ ਸੇਰੇਨਾ ਵਿਲੀਅਮਸ ਬੇਲਾਰੂਸ ਦੀ ਐਲੀਯਾਕਸਾਂਦਰਾ ਸੇਸਨੋਵਿਚ ਖ਼ਿਲਾਫ਼ ਮੰਗਲਵਾਰ ਨੂੰ ਪਹਿਲੇ ਦੌਰ ਦੇ ਮੁਕਾਬਲੇ ’ਚ ਖੱਬੇ ਪੈਰ ’ਚ ਸੱਟ ਕਾਰਨ ਵਿੰਬਲਡਨ ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਈ। ਆਪਣੇ 23 ’ਚੋਂ 7 ਗ੍ਰੈਂਡਸਲੈਮ ਸਿੰਗਲ ਖ਼ਿਤਾਬ ਇੱਥੇ ਜਿੱਤਣ ਵਾਲੀ ਸੇਰੇਨਾ ਉਸ ਸਮੇਂ ਮੁਕਾਬਲੇ ਤੋਂ ਹਟ ਗਈ ਜਦੋਂ ਪਹਿਲਾ ਸੈੱਟ 3-3 ਨਾਲ ਬਰਾਬਰ ਸੀ। 

ਕਿਸੇ ਵੀ ਗ੍ਰੈਂਡਸਲੈਮ ਟੂਰਨਾਮੈਂਟ ਦੇ ਦੌਰਾਨ ਇਹ ਸਿਰਫ਼ ਦੂਜਾ ਮੌਕਾ ਹੈ ਜਦੋਂ ਸੇਰੇਨਾ ਨੂੰ ਮੁਕਾਬਲੇ ਦੇ ਵਿਚਾਲਿਓਂ ਹਟਣਾ ਪਿਆ। ਇਸ ਤੋਂ ਪਹਿਲਾਂ 1998 ’ਚ ਵੀ ਉਨ੍ਹਾਂ ਨੂੰ ਗ੍ਰੈਂਡਸਲੈਮ ਟੂਰਨਾਮੈਂਟ ਵਿਚਾਲੇ ਹਟਣਾ ਪਿਆ ਸੀ। ਸੇਰੇਨਾ ਨੇ ਦੁਨੀਆ ਦੀ 100ਵੇਂ ਨੰਬਰ ਦੀ ਖਿਡਾਰੀ ਦੇ ਵਿਰੁੱਧ ਮੁਕਾਬਲੇ ਦੇ ਵਿਚਾਲੇ ਮੈਦਾਨ ਛੱਡਣ ’ਤੇ ਕਿਹਾ, ‘‘ਅੱਜ ਮੁਕਾਬਲੇ ਤੋਂ ਹਟਣ ਨਾਲ ਮੇਰਾ ਦਿਲ ਟੁੱਟ ਗਿਆ ਸੀ।’’ ਉਨ੍ਹਾਂ ਕਿਹਾ, ‘‘ਅੱਜ ਜਦੋਂ ਮੈਂ ਕੋਰਟ ’ਤੇ ਉਤਰੀ ਤੇ ਬਾਹਰ ਗਈ ਤਾਂ ਮੈਂ ਦਰਸ਼ਕਾਂ ਦੀ ਸ਼ਾਨਦਾਰ ਗਰਮਜੋਸ਼ੀ ਤੇ ਸਮਰਥਨ ਮਹਿਸੂਸ ਕੀਤਾ। ਇਹੋ ਮੇਰੀ ਦੁਨੀਆ ਹੈ।’’ ਸੇਸਨੋਵਿਚ ਨੇ ਕਿਹਾ, ‘‘ਸੇਰੇਨਾ ਲਾਜਵਾਬ ਚੈਂਪੀਅਨ ਤੇ ਇਹ ਦੁਖਦ ਕਹਾਣੀ ਹੈ।’’


Tarsem Singh

Content Editor

Related News