ਸੇਰੇਨਾ ਅਤੇ ਵੋਜ਼ਨਿਆਕੀ ਆਕਲੈਂਡ ਕਲਾਸਿਕ ਦੇ ਸੈਮੀਫਾਈਨਲ ''ਚ

01/10/2020 4:48:17 PM

ਸਪੋਰਟਸ ਡੈਸਕ— 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਸੇਰੇਨਾ ਵਿਲੀਅਮਸ ਨੇ ਸ਼ੁੱਕਰਵਾਰ ਨੂੰ ਇੱਥੇ ਲੌਰਾ ਸਿਗਮੰਡ ਨੂੰ ਹਰਾ ਕੇ ਡਬਲਿਊ. ਟੀ. ਏ. ਆਕਲੈਂਡ ਕਲਾਸਿਕ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਸਿਗਮੰਡ ਨੇ ਅਮਰੀਕਾ ਦੀ ਯੁਵਾ ਕੋਕੋ ਗ੍ਰਾਫ ਨੂੰ ਹਰਾ ਕੇ ਅੰਤਿਮ ਅੱਠ 'ਚ ਜਗ੍ਹਾ ਬਣਾਈ ਸੀ ਪਰ ਸੇਰੇਨਾ ਨੇ ਉਸ ਨੂੰ 90 ਮਿੰਟ ਤਕ ਚਲੇ ਮੁਕਾਬਲੇ 'ਚ 6-4, 6-2 ਨਾਲ ਹਰਾਇਆ। ਹੁਣ ਸੇਰੇਨਾ ਦੀਆਂ ਨਿਗਾਹਾਂ ਤਿੰਨ ਸਾਲ 'ਚ ਪਹਿਲਾ ਖਿਤਾਬ ਹਾਸਲ ਕਰਨ 'ਤੇ ਲੱਗੀਆਂ ਹਨ। ਸੇਰੇਨਾ ਨੇ ਪਿਛਲਾ ਖਿਤਾਬ  2017 'ਚ ਆਸਟਰੇਲੀਆਈ ਓਪਨ 'ਚ ਜਿੱਤਿਆ ਸੀ।

ਹੁਣ ਉਸ ਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਅਮਾਂਡਾ ਐਨੀਸਿਮੋਵਾ ਅਤੇ ਯੂਜ਼ਨੀ ਬੁਚਾਰਡ ਵਿਚਾਲੇ ਹੋਣ ਵਾਲੇ ਸੈਮੀਫਾਈਨਲ ਦੀ ਜੇਤੂ ਨਾਲ ਹੋਵੇਗਾ। ਦੂਜੇ ਪਾਸੇ ਸੈਮੀਫਾਈਨਲ 'ਚ ਕੈਰੋਲਿਨ ਵੋਜ਼ਨਿਆਕੀ ਅਤੇ ਜੇਸਿਕਾ ਪੇਗੁਲਾ ਵਿਚਾਲੇ ਮੁਕਾਬਲੇ ਹੋਵੇਗਾ। ਸਾਬਕਾ ਨੰਬਰ ਇਕ ਵੋਜ਼ਨਿਆਕੀ ਨੇ ਸਾਬਕਾ ਚੈਂਪੀਅਨ ਅਤੇ ਟੂਰਨਾਮੈਂਟ ਦੀ ਚੌਥਾ ਦਰਜਾ ਪ੍ਰਾਪਤ ਜੂਲੀਆ ਜਾਰਜੇਸ ਨੂੰ ਕੁਆਰਟਰ ਫਾਈਨਲ 'ਚ 6-1, 6-4 ਨਾਲ ਹਰਾਇਆ। ਪੇਗੁਲਾ ਐਲੀਜੇ ਕਾਰਨੇਟ ਖਿਲਾਫ 6-0, 3-2 ਨਾਲ ਅੱਗੇ ਚਲ ਰਹੀ ਸੀ ਪਰ ਫਰਾਂਸ ਦੀ ਖਿਡਾਰੀ ਪੱਟ ਦੀ ਸੱਟ ਕਾਰਨ ਰਿਟਾਇਰਡ ਹਰਟ ਹੋਈ ਜਿਸ ਕਰਕੇ ਪੇਗੁਲਾ ਸੈਮੀਫਾਈਨਲ 'ਚ ਪਹੁੰਚੀ।

Tarsem Singh

This news is Content Editor Tarsem Singh