ਹਮਵਤਨ ਕ੍ਰਿਸਟੀਨਾ ਨੂੰ ਹਰਾ ਸੇਰੇਨਾ ਆਕਲੈਂਡ ਕਲਾਸਿਕ ਦੇ ਕੁਆਰਟ ਫਾਈਨਲ ''ਚ

01/09/2020 4:58:58 PM

ਆਕਲੈਂਡ: ਅਮਰੀਕੀ ਮਹਿਲਾ ਖਿਡਾਰੀ ਸੇਰੇਨਾ ਵਿਲੀਅਮਜ਼ ਨੇ ਇਕ ਸੈੱਟ ਤੋਂ ਪੱਛੜਨ ਤੋਂ ਬਾਅਦ ਵਾਪਸੀ ਕਰਦਿਆਂ ਹਮਵਤਨ ਕ੍ਰਿਸਟੀਨਾ ਮੈਕਹੇਲ ਨੂੰ ਹਰਾ ਕੇ ਡਬਲਿਊ. ਟੀ. ਏ. ਆਕਲੈਂਡ ਕਲਾਸਿਕ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਹੈ। ਸੇਰੇਨਾ ਦੀ ਨਜ਼ਰਾਂ ਆਸਟਰੇਲੀਅਨ ਓਪਨ ਵਿਚ 24ਵਾਂ ਗ੍ਰੈਂਡਸਲੈਮ ਓਪਨ ਜਿੱਤਣ 'ਤੇ ਲੱਗੀ ਹੈ, ਜਿਸ ਦੀਆਂ ਤਿਆਰੀਆਂ ਵਿਚ ਉਹ ਰੁੱਝੀ ਹੋਈ ਹੈ। ਚੋਟੀ ਦਰਜਾ ਖਿਡਾਰੀ ਨੇ 2 ਘੰਟੇ ਵਿਚ ਮੈਕਹੇਲ ਨੂੰ 3-6 6-2 6-3 ਨਾਲ ਹਰਾਇਆ ਅਤੇ ਹੁਣ ਕੁਆਰਟਰ ਫਾਈਨਲ ਵਿਚ ਜਰਮਨੀ ਦੀ ਲੌਰਾ ਸਿਗੇਮੁੰਡ ਦੇ ਸਾਹਮਣੇ ਹੋਵੇਗੀ ਜਿਸ ਨੇ ਦੂਜੇ ਦੌਰ ਵਿਚ ਨੌਜਵਾਨ ਖਿਡਾਰੀ ਕੋਕੋ ਗਾਫ ਨੂੰ 5-7, 6-2 ਅਤੇ 6-3 ਨਾਲ ਹਰਾਇਆ। ਸਾਬਕਾ ਚੈਂਪੀਅਨ ਜੂਲੀਆ ਨੇ ਵੀ ਜਿਲ ਟੇਚਮਾਨ 'ਤੇ 6-3 6-2 ਦੀ ਜਿੱਤ ਨਾਲ ਆਖਰੀ 8 ਵਿਚ ਜਗ੍ਹਾ ਬਣਾਈ। ਹੁਣ ਉਹ ਸ਼ੁੱਕਰਵਾਰ ਨੂੰ ਕੈਰੋਲਿਨ ਵੋਜਨਿਆਕੀ ਦੇ ਸਾਹਮਣੇ ਹੋਵੇਗੀ, ਜਿਸ ਨੇ 2017 ਆਕਲੈਂਡ ਓਪਨ ਦੀ ਚੈਂਪੀਅਨ ਲਾਰੇਨ ਡੇਵਿਸ ਨੂੰ 6-1, 4-6, 6-4 ਨਾਲ ਹਰਾਇਆ।


Related News