ਸਰਬੀਆ ਦੇ ਕੋਲਾਰੋਵ ਨੂੰ ਵਿਸ਼ਵ ਕੱਪ ''ਚ ਗੋਲ ਕਰਨ ''ਤੇ ਮਿਲਿਆ ਇਹ ਸ਼ਾਨਦਾਰ ਤੋਹਫਾ

06/18/2018 4:46:28 PM

ਮਾਸਕੋ : ਸਰਬੀਆ ਦੇ ਅਲੈਕਜ਼ੈਂਡਰ ਕੋਲਾਰੋਵ ਦੇ ਲਈ ਸਮਾਰਾ 'ਚ ਦਿਨ ਸ਼ਾਨਦਾਰ ਰਿਹਾ। ਉਨ੍ਹਾਂ ਵਿਸ਼ਵ ਕੱਪ 'ਚ ਬਿਹਤਰੀਨ ਗੋਲ ਕੀਤਾ ਜਿਸਦੇ ਲਈ ਉਨ੍ਹਾਂ ਦੇ ਗਵਰਨਰ ਨੇ ਉਨ੍ਹਾਂ ਨੂੰ ਲਾਡਾ ਗੱਡੀ ਇਨਾਮ 'ਚ ਦਿੱਤੀ। ਰੋਮਾ ਦੇ ਇਸ ਡਿਫੈਂਡਰ ਨੇ ਦੂਜੇ ਹਾਫ 'ਚ ਫ੍ਰੀ ਕਿਕ 'ਤੇ ਗੋਲ ਕੀਤਾ ਜਿਸ ਨਾਲ ਸਰਬੀਆ ਨੇ ਐਤਵਾਰ ਨੂੰ ਖੇਡੇ ਗਏ ਮੈਚ 'ਚ ਕੋਸਟਾ ਰਿਕਾ ਨੂੰ 1-0 ਨਾਲ ਹਰਾਇਆ।

ਇਜਵੇਸਤਿਆ ਸਮਾਚਾਰ ਪੱਤਰ ਦੇ ਮੁਤਾਬਕ ਦੇਖਭਾਲ ਕਰਤਾ ਗਵਰਨਰ ਦਿਮਤਰੀ ਅਜਾਰੋਵ ਨੇ ਕਿਹਾ, ਕੋਲਾਰੋਵ ਨੇ ਬਿਹਤਰੀਨ ਗੋਲ ਕੀਤਾ ਅਤੇ ਅਸੀਂ ਇਨਾਮ ਦੇ ਦੌਰ 'ਤੇ ਉਸਨੂੰ ਲਾਡਾ 434 ਦੇ ਲਈ ਪ੍ਰਮਾਣਪੱਤਰ ਦਿੱਤਾ ਹੈ। ਉਹ ਬਹੁਤ ਖੁਸ਼ ਹਨ ਅਤੇ ਪੂਰੀ ਟੀਮ ਨੇ ਇਸ ਖੱਬਰ 'ਤੇ ਜਸ਼ਨ ਮਨਾਇਆ ਹੈ।

ਸੋਵੀਅਤ ਰੂਸ 'ਚ ਲਾਡਾ ਨੂੰ ਜਿਗੁਲੀ ਨਾਮ ਤੋਂ ਜਾਣਿਆ ਜਾਂਦਾ ਸੀ ਅਤੇ ਸਮਾਰਾ ਖੇਤਰ 'ਚ ਅਜੇ ਵੀ ਇਸਦਾ ਨਿਰਮਾਣ ਹੁੰਦਾ ਹੈ। ਇਹ ਬ੍ਰਾਂਡ ਹੁਣ ਆਪਣੀ ਹੋਂਦ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਪਣੇ ਪੁਰਾਣੇ ਡਿਜ਼ਾਈਨ ਦੇ ਕਾਰਣ ਉਹ ਮਜ਼ਾਕ ਵਿਸ਼ਾ ਬਣ ਰਿਹਾ ਹੈ।