ਮੱਧਕ੍ਰਮ ''ਚ ਠੋਸ ਬੱਲੇਬਾਜ਼ ਦੀ ਕਮੀ ਮਹਿਸੂਸ ਹੋਈ : ਸ਼ਾਸਤਰੀ

07/12/2019 8:23:56 PM

ਨਵੀਂ ਦਿੱਲੀ— ਭਾਰਤ ਦੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਹੱਥੋਂ ਹਾਰ ਤੋਂ ਬਾਅਦ ਕੋਚ ਰਵੀ ਸ਼ਾਸਤਰੀ ਨੇ ਮੰਨਿਆ ਹੈ ਕਿ ਟੀਮ ਨੂੰ ਮੱਧਕ੍ਰਮ ਵਿਚ ਇਕ ਮਜ਼ਬੂਤ ਬੱਲੇਬਾਜ਼ ਦੀ ਕਮੀ ਮਹਿਸੂਸ ਹੋਈ। ਵਿਸ਼ਵ ਕੱਪ 'ਚ ਭਾਰਤ ਦਾ ਮੱਧਕ੍ਰਮ ਸ਼ੰਘਰਸ ਕਰਦਾ ਰਿਹਾ ਤੇ ਸੈਮੀਫਾਈਨਲ 'ਚ ਚੋਟੀ ਕ੍ਰਮ ਦੇ ਪਤਨ ਤੋਂ ਬਾਅਦ ਸੰਭਲ ਨਹੀਂ ਸਕਿਆ। ਵਿਸ਼ਵ ਕੱਪ ਤੋਂ ਪਹਿਲਾਂ ਟੂਰਨਾਮੈਂਟ ਦੇ ਦੌਰਾਨ ਤੇ ਟੂਰਨਾਮੈਂਟ ਤੋਂ ਬਾਅਦ ਮੱਧਕ੍ਰਮ 'ਚ 4 ਨੰਬਰ ਨੂੰ ਲੈ ਕੇ ਚਰਚਾ ਲਗਾਤਾਰ ਜਾਰੀ ਹੈ। ਇਸ ਕ੍ਰਮ ਨੇ ਭਾਰਤੀ ਬੱਲੇਬਾਜ਼ੀ ਨੂੰ ਕਮਜ਼ੋਰ ਕੀਤਾ, ਖਾਸਤੌਰ 'ਤੇ ਸੈਮੀਫਾਈਨਲ 'ਚ। ਭਾਰਤ ਨੇ ਚਾਰ ਨੰਬਰ 'ਤੇ ਲੋਕੇਸ਼ ਰਾਹੁਲ, ਹਰਾਦਿਕ ਪੰਡਯਾ, ਵਿਜੇ ਸ਼ੰਕਰ ਤੇ ਰਿਸ਼ੰਭ ਪੰਤ ਨੂੰ ਪਰਖਿਆ ਹੈ ਪਰ ਕੋਈ ਵੀ ਬੱਲੇਬਾਜ਼ ਇਸ ਕ੍ਰਮ 'ਤੇ 50 ਦਾ ਸਕੋਰ ਨਹੀਂ ਬਣਾ ਸਕਿਆ। ਸ਼ਾਸਤਰੀ ਨੇ ਕਿਹਾ ਸਾਨੂੰ ਮੱਧਕ੍ਰਮ 'ਚ ਇਕ ਮਜ਼ਬੂਤ ਬੱਲੇਬਾਜ਼ ਦੀ ਜ਼ਰੂਰਤ ਸੀ। 
ਸ਼ਾਸਤਰੀ ਨੇ ਕਿਹਾ, ''ਵਿਸ਼ਵ ਕੱਪ ਦਾ ਸਫਰ ਖਤਮ ਹੋ ਚੁੱਕਾ ਹੈ ਤੇ ਸਾਨੂੰ ਭਵਿੱਖ ਵੱਲ ਦੇਖਣਾ ਪਵੇਗਾ। ਇਸ ਕ੍ਰਮ ਨੇ ਸਾਨੂੰ ਹਮੇਸ਼ਾ ਪ੍ਰੇਸ਼ਾਨ ਕੀਤਾ ਹੈ ਤੇ ਅਸੀਂ ਇਸਦਾ ਹੱਲ ਨਹੀਂ ਕੱਢ ਸਕੇ।'' ਕੋਚ ਨੇ ਕਿਹਾ, ''ਰਾਹੁਲ 4 ਨੰਬਰ 'ਤੇ ਸੀ ਪਰ ਸ਼ਿਖਰ ਧਵਨ ਦੇ ਜ਼ਖ਼ਮੀ ਹੋਣ ਤੋਂ ਬਾਅਦ ਉਸ ਨੂੰ ਓਪਨਿੰਗ ਵਿਚ ਲਿਜਾਣਾ ਪਿਆ। ਵਿਜੇ ਸ਼ੰਕਰ ਵੀ ਸੀ ਪਰ ਉਹ ਵੀ ਜ਼ਖ਼ਮੀ ਹੋ ਗਿਆ ਤੇ ਅਸੀਂ ਹਾਲਾਤ ਨੂੰ ਕੰਟਰੋਲ ਨਹੀਂ ਕਰ ਸਕੇ।''

Gurdeep Singh

This news is Content Editor Gurdeep Singh