ਭਾਰਤੀ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧ ਦੀ ਮਲੇਸ਼ੀਆ ਓਪਨ ''ਚ ਸਨਸਨੀਖੇਜ਼ ਹਾਰ

04/04/2019 5:56:40 PM

ਕੁਆਲਾਲੰਪੁਰ : ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਭਾਰਤ ਦੀ ਪੀ. ਵੀ. ਸਿੰਧੂ ਨੂੰ ਮਲੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਵੀਰਵਾਰ ਨੂੰ ਸਨਸਨੀਖੇਜ਼ ਹਾਰ ਦਾ ਸਾਹਮਣਾ ਕਰਨਾ ਪਿਆ। 5ਾਂ ਦਰਜਾ ਪ੍ਰਾਪਤ ਸਿੰਧੂ ਨੂੰ ਗੈਰ ਦਰਜਾ ਕੋਰੀਆਈ ਖਿਡਾਰੀ ਸੁੰਗ ਜੀ ਹਿਊਨ ਨੇ 43 ਮਿੰਟ ਵਿਚ 21-18, 21-7 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਭਾਰਤੀ ਖਿਡਾਰੀ ਨੇ ਪਹਿਲੇ ਸੈਟ ਵਿਚ ਸੰਘਰਸ਼ ਕੀਤਾ ਪਰ ਦੂਜੇ ਸੈਟ ਵਿਚ ਹੈਰਾਨੀਜਨਕ ਪ੍ਰਦਰਸ਼ਨ ਨਾਲ ਹਥਿਆਰ ਸੁੱਟ ਦਿੱਤੇ। ਸਿੰਧੂ ਦੂਜੇ ਸੈਟ ਵਿਚ 7 ਅੰਕ ਹੀ ਜਿੱਤ ਸਕੀ। ਵਿਸ਼ਵ ਵਿਚ 6ਵੇਂ ਨੰਬਰ ਦੀ ਸਿੰਧੂ ਦਾ ਇਸ ਹਾਰ ਤੋਂ ਬਾਅਦ 10ਵੇਂ ਨੰਬਰ ਦੀ ਕੋਰੀਆਈ ਖਿਡਾਰੀ ਖਿਲਾਫ 8-8 ਦਾ ਕਰੀਅਰ ਰਿਕਾਰਡ ਹੋ ਗਿਆ। ਸਿੰਧੂ ਨੇ ਇਸ ਸਾਲ ਸੁੰਗ ਨੂੰ ਆਲ ਇੰਗਲੈਂਡ ਚੈਂਪੀਅਨਸ਼ਿਪ ਵਿਚ ਹਰਾਇਆ ਸੀ। ਸਿੰਧੂ ਨੂੰ ਪਿਛਲੇ ਹਫਤੇ ਇੰਡੀਆ ਓਪਨ ਦੇ ਸੈਮੀਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਿਚਾਲੇ ਮਿਕਸਡ ਡਬਲਜ਼ ਵਿਚ ਭਾਰਤੀ ਜੋੜੀ ਪ੍ਰਣਯ ਜੈਰੀ ਚੋਪੜਾ ਅਤੇ ਐੱਨ ਸਿੱਕੀ ਰੈੱਡੀ ਨੂੰ ਦੂਜੇ ਦੌਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਜੋੜੀ ਨੂੰ ਮਲੇਸ਼ੀਆ ਦੀ ਜੋੜੀ ਨੂੰ ਤਾਨ ਕਿਆਨ ਮੇਂਗ ਅਤੇ ਲੇਈ ਪੇਈ ਜਿੰਗ ਨੇ 56 ਮਿੰਟ ਦੇ ਸੰਘਰਸ਼ ਵਿਚ 15-21, 21-17, 21-13 ਨਾਲ ਹਰਾ ਕੇ ਆਖਰੀ 8 ਵਿਚ ਸਥਾਨ ਬਣਾ ਲਿਆ।