ਜਿੱਤ ਨਾਲ ਨਾਕਆਊਟ 'ਚ ਜਗ੍ਹਾ ਬਣਾਉਣ ਉਤਰਨਗੇ ਸੇਨੇਗਲ ਅਤੇ ਕੋਲੰਬੀਆ

06/27/2018 1:56:53 PM

ਸਮਾਰਾ : ਸੇਨੇਗਲ ਅਤੇ ਕੋਲੰਬੀਆ ਦਾ ਪ੍ਰਦਰਸ਼ਨ ਪਿਛਲੇ ਦੋਵੇਂ ਮੈਚਾਂ 'ਚ ਉਤਰਾਅ-ਚੜਾਅ ਵਾਲਾ ਰਿਹਾ ਪਰ ਇਹ ਦੋਵੇਂ ਟੀਮਾਂ ਕਲ ਜਦੋਂ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦਾ ਟੀਚਾ ਜਿੱਤ ਦੇ ਨਾਲ ਵਿਸ਼ਵ ਕੱਪ ਦੇ ਆਖਰੀ-16 'ਚ ਜਗ੍ਹਾ ਬਣਾਉਣਾ ਹੋਵੇਗਾ।

ਕੋਲੰਬੀਆ ਪਹਿਲੇ ਮੈਚ 'ਚ ਜਾਪਾਨ ਤੋਂ 1-2 ਨਾਲ ਹਾਰ ਗਿਆ ਸੀ ਪਰ ਅਗਲੇ ਮੈਚ 'ਚ ਉਸਨੇ ਪੋਲੈਂਡ ਨੂੰ 3-0 ਨਾਲ ਹਰਾ ਕੇ ਸ਼ਾਨਦਾਰ ਵਾਪਸੀ ਕੀਤੀ। ਉਸਨੂੰ ਜੇਕਰ ਨਾਕਆਊਟ 'ਚ ਜਗ੍ਹਾ ਬਣਾਉਣੀ ਹੈ ਤਾਂ ਸੇਨੇਗਲ 'ਤੇ ਹਰ ਹਾਲ 'ਚ ਜਿੱਤ ਦਰਜ ਕਰਨੀ ਹਵੋਗੀ।  ਕੋਲੰਬੀਆ ਦੇ ਅਜੇ ਤਿਨ ਅੰਕ ਹਨ ਜਦਕਿ ਗਰੁਪ ਐੱਚ. 'ਚ ਜਾਪਾਨ ਅਤੇ ਸੇਨੇਗਲ ਦੇ 4-4 ਅੰਕ ਦੇ ਨਾਲ ਪਹਿਲੇ ਦੋ ਸਥਾਨ 'ਤੇ ਹਨ। ਸੇਨੇਗਲ ਨੇ ਪਹਿਲੇ ਪੰਜ ਮੈਚ 'ਚ ਪੋਲੈਂਡ ਨੂੰ 2-1 ਨਾਲ ਹਰਾਇਆ ਜਦਕਿ ਜਾਪਾਨ ਨੂੰ 2-2 ਨਾਲ ਬਰਾਬਰੀ 'ਤੇ ਰੋਕਿਆ। ਉਹ ਜੇਕਰ ਕੋਲੰਬੀਆ ਨੂੰ ਬਰਾਬਰੀ 'ਤੇ ਰੋਕ ਦਿੰਦਾ ਹੈ ਤਦ ਵੀ ਅਗਲੇ ਦੌਰ 'ਚ ਪਹੁੰਚ ਜਾਵੇਗਾ।

ਸੇਨੇਗਲ ਲਈ ਹਾਲਾਂਕਿ ਕੋਲੰਬੀਆ ਨੂੰ ਰੋਕਣਾ ਆਸਾਨ ਨਹੀਂ ਹੋਵੇਗਾ। ਜੇਕਰ ਉਸਨੂੰ ਅਸਲੀਅਤ ਨਾਕਆਊਟ 'ਚ ਜਗ੍ਹਾ ਪੱਕੀ ਕਰਨੀ ਹੈ ਤਾਂ ਉਸਦੇ ਖਿਡਾਰੀਆਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਅਤੇ ਸਾਡਿਓ ਮਾਨੇ ਨੂੰ ਵੀ ਆਪਣਾ ਸਰਵਸ਼੍ਰੇਸ਼ਠ ਖੇਡ ਦਿਖਾਉਣਾ ਹੋਵੇਗਾ। ਸੇਨੇਗਲ 2002 'ਚ ਕੁਆਰਟਰਫਾਈਨਲ 'ਚ ਪਹੁੰਚਿਆ ਸੀ ਤਦ ਟੀਮ ਦੇ ਕਪਤਾਨ ਅਲਿਓਯੁ ਸਿਸੇ ਸਨ ਜੋ ਕਿ ਹੁਣ ਟੀਮ ਦੇ ਕੋਚ ਹਨ।

ਸਿਸੇ ਨੇ ਕਿਹਾ ਮਾਨੇ ਨੇ ਜਾਪਾਨ ਖਿਲਾਫ ਪੋਲੈਂਡ ਦੀ ਤੁਲਨਾ 'ਚ ਬਿਹਤਰ ਪ੍ਰਦਰਸ਼ਨ ਕੀਤਾ ਪਰ ਉਸਨੂੰ ਕੋਲੰਬੀਆ ਖਿਲਾਫ ਇਸ ਤੋਂ ਵੀ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ। ਸਿਸੇ ਨੇ ਕਿਹਾ ਰੋਡ੍ਰਿਗਜ਼ ਵੀ ਜ਼ਖਮੀ ਹੋਣ ਕਾਰਨ ਸ਼ੁਰੂਆਤੀ ਮੈਚਾਂ 'ਚ ਨਹੀਂ ਸਨ। ਹਾਲਾਂਕਿ ਉਸਨੇ ਪੋਲੈਂਡ ਖਿਲਾਫ ਸਾਨਦਾਰ ਖੇਡ ਦਿਖਾਇਆ ਅਤੇ ਕਈ ਚੰਗੇ ਮੂਵ ਬਣਾਏ। ਉਨ੍ਹਾਂ ਕਿਹਾ ਰੋਡ੍ਰਿਗਜ਼ ਅਤੇ ਫਾਲਾਕਾਓ ਦੀ ਜੋੜੀ ਜਦੋਂ ਰੰਗ 'ਚ ਹੁੰਦੀ ਹੈ ਤਾਂ ਕਿਸੇ ਵੀ ਟੀਮ ਲਈ ਉਨ੍ਹਾਂ ਨੂੰ ਰੋਕਣਾ ਸੌਖਾ ਨਹੀਂ ਨਹੀਂ ਹੁੰਦਾ। ਅਜਿਹੇ 'ਚ ਸੇਨੇਗਲ ਨੂੰ ਉਨ੍ਹਾਂ ਤੋਂ ਚੌਕੰਨੇ ਰਹਿਣਾ ਹੋਵੇਗਾ।