ਰਮੀਜ਼ ਨੇ ਕਿਹਾ- ਮੈਚ ਫਿਕਸਰਾਂ ਨੂੰ ਜੇਲ ਭੇਜੋ, ਕੋਰੋਨਾ ਦੀ ਤਰ੍ਹਾਂ ਸਖਤੀ ਦੀ ਜ਼ਰੂਰਤ

04/28/2020 4:31:11 PM

ਕਰਾਚੀ : ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਬੱਲੇਬਾਜ਼ ਰਮੀਜ਼ ਰਾਜਾ ਨੇ ਮੰਗਲਵਾਰ ਨੂੰ ਕਿਹਾ ਕਿ ਮੈਚ ਫਿਕਸਿੰਗ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਲਿਆ ਕੇ ਇਸ ਸਮੱਸਿਆ ਤੋਂ ਕਾਫੀ ਹੱਦ ਤਕ ਨਜਿੱਠਿਆ ਜਾ ਸਕਦਾ ਹੈ। ਉਸ ਨੇ ਨਾਲ ਹੀ ਕਿਹਾ ਕਿ ਮੈਚ ਫਿਕਸਿੰਗ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ ਜਿਵੇਂ ਕਿ ਇਸ ਸਮੇਂ ਕੋਵਿਡ-19 ਮਹਾਮਾਰੀ ਨੂੰ ਰੋਕਣ ਦੇ ਲਈ ਕੀਤੇ ਜਾ ਰਹੇ ਹਨ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸੋਮਵਾਰ ਨੂੰ ਬੱਲੇਬਾਜ਼ ਉਮਰ ਅਕਮਲ ਨੂੰ 3 ਸਾਲ ਦੇ ਲਈ ਬੈਨ ਕੀਤਾ ਕਿਉਂਕਿ ਉਸ ਨੇ ਫਿਕਸਰ ਦੇ ਉਸ ਨਾਲ ਸੰਪਰਕ ਕਰਨ ਦੀ ਜਾਣਕਾਰੀ ਨਹੀਂ ਦਿੱਤੀ ਸੀ। ਇਸ ਤੋਂ ਬਾਅਦ ਰਾਜਾ ਅਤੇ ਜ਼ਿੰਬਾਬਵੇ ਦੇ ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਮਪੁਮੇਲੇਲੋ ਮਬਾੰਗਵਾ ਨੇ ਸੋਸ਼ਲ ਮੀਡੀਆ 'ਤੇ ਮੈਚ ਫਿਕਸਿੰਗ ਨੂੰ ਲੈ ਕੇ ਚਰਚਾ ਕੀਤੀ।

ਮਬਾਂਗਵਾ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਇਸ ਲੜਾਈ ਨੂੰ ਬੁਰੇ ਲੋਕ ਜਿੱਤ ਰਹੇ ਹਨ। ਅਕਮਲ ਮੰਨਿਆ ਪ੍ਰੰਮਿਆ ਨਾਂ ਹੈ, ਕੀ ਅਜਿਹਾ ਨਹੀਂ ਹੈ? ਕੀ ਤੁਹਾਨੂੰ ਲਗਦਾ ਹੈ ਕਿ ਜੇਲ ਦੀ ਸਜ਼ਾ ਨਾਲ ਲੜਾਈ ਨੂੰ ਜਿੱਤਿਆ ਜਾ ਸਕਦਾ ਹੈ।

ਇਸ ਦੇ ਜਵਾਬ ਵਿਚ ਰਾਜਾ ਨੇ ਕਿਹਾ ਕਿ ਮੈਚ ਫਿਕਸਿੰਗ ਦੇ ਸਫਾਏ ਦੇ ਲਈ ਖੇਡ ਦੇ ਸਾਰੇ ਹਿੱਤਧਾਰਕਾਂ ਨੂੰ ਇਕਜੁੱਟ ਹੋਣਾ ਹੋਵੇਗਾ। ਰਾਜਾ ਨੇ ਟਵੀਟ ਕੀਤਾ ਕਿ ਜੇਲ ਦੀ ਸਜ਼ਾ ਇਸ ਨਾਲ ਨਜਿੱਠਣ ਲਈ ਸਹੀ ਹੋ ਸਕਦੀ ਹੈ ਪੋਮੀ (ਮਬਾਂਗਵਾ), ਸ਼ਾਇਦ ਆਖਰੀ ਉਪਾਅ। ਇਹ ਕੋਵਿਡ-19 ਖਿਲਾਫ ਲੜਾਈ ਦੀ ਤਰ੍ਹਾਂ ਹੈ, ਕ੍ਰਿਕਟ ਜਗਤ ਨੂੰ ਬਚਾਉਣ ਦੇ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਪ੍ਰਸ਼ੰਸਕ, ਬੋਰਡ, ਹਿੱਤਧਾਰਕ, ਕਾਨੂੰਨੀ ਏਜੰਸੀਆਂ, ਤੁਸੀਂ ਅਤੇ ਮੈਂ। ਰਾਜਾ ਨੇ ਇਸ ਤੋਂ ਪਹਿਲਾਂ ਅਕਮਲ ਦੇ ਦੋਸ਼ੀ ਪਾਏ ਜਾਣ 'ਤੇ ਨਿਰਾਸ਼ਾ ਜਤਾਉਂਦਿਆਂ ਕਿਹਾ ਸੀ ਕਿ ਇਹ ਹੁਨਰ ਦੀ ਬਰਬਾਦੀ ਹੈ।


Ranjit

Content Editor

Related News