ਸ਼੍ਰੀਲੰਕਾ ਕ੍ਰਿਕਟ ਨੇ ਨਿਯੁਕਤ ਕੀਤੀ ਚੋਣ ਕਮੇਟੀ

04/09/2021 9:04:03 PM

ਕੋਲੰਬੋ– ਸ਼੍ਰੀਲੰਕਾ ਦੇ ਨੌਜਵਾਨ ਖੇਡ ਮੰਤਰੀ ਨਮਲ ਰਾਜਪਕਸ਼ੈ ਦੀ ਮਨਜ਼ੂਰੀ ਤੋਂ ਬਾਅਦ ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਨੇ ਵੀਰਵਾਰ ਨੂੰ ਤੁਰੰਤ ਪ੍ਰਭਾਵ ਨਾਲ 6 ਮੈਂਬਰੀ ਚੋਣ ਕਮੇਟੀ ਨੂੰ ਨਿਯੁਕਤ ਕੀਤਾ ਹੈ। ਸ਼੍ਰੀਲੰਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਪ੍ਰਮੋਦ ਵਿਕਰਮ ਸਿੰਘ ਨੂੰ ਚੋਣ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਜਨਵਰੀ 2021 ਵਿਚ ਅਸ਼ਨਤਾ ਦਿ ਮੇਲ ਦੇ ਮੁਖੀ ਅਹੁਦੇ ਤੋਂ ਹਟਣ ਤੋਂ ਬਾਅਦ ਵਿਕਰਮ ਸਿੰਘ, ਚਾਮਿੰਡਾ ਮੇਂਡਿਸ ਦੇ ਨਾਲ ਸ਼ਿਫਟ ਦੇ ਤੌਰ ’ਤੇ ਰਾਸ਼ਟਰੀ ਚੋਣ ਪੈਨਲ ਦੀ ਜ਼ਿੰਮੇਵਾਰੀ ਸੰਭਾਲੇਗਾ। ਇਸ ਤੋਂ ਇਲਾਵਾ ਪੈਨਲ ਵਿਚ ਰੋਮੇਸ਼ ਕਾਲੁਵਿਥਾਰਨਾ, ਹੇਮੰਤ ਵਿਕਰਮਰਤਨੇ, ਵਰੁਣ ਵਾਰਾਗੋਡਾ, ਐੱਸ. ਐੱਚ. ਯੂ. ਕਰਣਨ ਤੇ ਬੀ. ਏ. ਤਿਲਕਾ ਨਿਲਮਿਨਿ ਗੁਣਾਰਤਨੇ ਵੀ ਸ਼ਾਮਲ ਹਨ।

ਇਹ ਖ਼ਬਰ ਪੜ੍ਹੋ- ਪਾਕਿ ਵਿਰੁੱਧ ਘਰੇਲੂ ਟੀ20 ਸੀਰੀਜ਼ 'ਚੋਂ ਬਾਹਰ ਹੋਇਆ ਦੱ. ਅਫਰੀਕਾ ਦਾ ਵਨ ਡੇ ਕਪਤਾਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News