DRS 'ਤੇ ਸਹਿਵਾਗ ਦਾ ਮਜ਼ਾਕੀਆ ਅੰਦਾਜ਼, ਟਵੀਟ ਕਰ ਕਰਮਚਾਰੀਆਂ ਤੋਂ ਮੰਗੀ ਸਲਾਹ

07/10/2019 11:49:25 AM

ਜਲੰਧਰ : ਮੈਨਚੈਸਟਰ ਦੇ ਮੈਦਾਨ 'ਤੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਸੈਮੀਫਾਈਨਲ ਜਿਵੇਂ ਹੀ ਮੀਂਹ ਕਾਰਨ ਰੁੱਕਿਆ, ਸੋਸ਼ਲ ਮੀਡੀਆ 'ਤੇ ਮਜ਼ੇਦਾਰ ਕੁਮੈਂਟਸ ਦਾ ਹੜ੍ਹ ਆ ਗਿਆ। ਕੁਮੈਂਟਸ ਦੇ ਇਸ ਹੜ੍ਹ ਵਿਚ ਸਭ ਤੋਂ ਪਹਿਲਾਂ ਐਂਟ੍ਰੀ ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਦਰਜ ਕਰਾਈ। ਸਹਿਵਾਗ ਨੇ ਟਵਿੱਟਰ ਅਕਾਊਂਟ 'ਤੇ ਲਿਖਿਆ- ਕੀ ਹੋ ਗਿਆ ਜੇਕਰ ਕਰਮਚਾਰੀਆਂ ਨੂੰ ਵੀ ਡਕਵਰਥ ਲੁਈਸ ਨਿਯਮ ਦੇ ਤਹਿਤ ਸੈਲਰੀ ਮਿਲੇ। ਜੇਕਰ ਕਰਮਚਾਰੀ ਮੀਂਹ 'ਚ ਦਫਤਰ ਆਉਣ। ਐੱਚ. ਆਰ. ਕੀ ਸੋਚਦਾ ਹੈ?

ਸਹਿਵਾਗ ਨੇ ਜਿਵੇਂ ਹੀ ਟਵੀਟ ਕੀਤਾ। ਉਸਦੇ ਟਵਿੱਟਰ 'ਤੇ ਲੋਕਾਂ ਨੇ ਮਜ਼ੇਦਾਰ ਪ੍ਰਤੀਕਿਰਿਆਵਾਂ ਦਿੱਤੀਆਂ। ਟਵਿੱਟਰ 'ਤੇ ਅਦਿੱਦਿਆ ਸ਼ੁਕਲਾ ਨੇ ਲਿਖਿਆ- ਬਹੁਤ ਸਹੀ ਗੱਲ ਕਹੀ ਤੁਸੀਂ ਵੀਰੂ, ਸਾਰੇ ਕਰਮਚਾਰੀ ਦਿਲੋ ਧੰਨਵਾਦ ਕਹਿਣਗੇ। ਉੱਥੇ ਹੀ ਕੇ. ਐੱਮ. ਕੇ. ਸ਼੍ਰੀਕਾਂਤ ਨੇ ਤਾਂ ਡਕਵਰਥ ਲੁਈਸ ਦਾ ਪੂਰਾ ਨਿਯਮ ਹੀ ਸੁਲਝਾ ਦਿੱਤਾ। ਉਸਨੇ ਲਿਖਿਆ- ਜੇਕਰ ਕੋਈ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਲੈਂਦਾ ਹੈ ਤਾਂ ਹਰ ਦਿਨ 1 ਹਜ਼ਾਰ ਰੁਪਏ ਕਮਾਉਂਦਾ ਹੈ ਤਾਂ ਮੀਂਹ ਕਾਰਨ ਉਹ 20 ਦਿਨ ਹੀ ਦਫਤਰ ਆਉਂਦਾ ਹੈ ਤਾਂ ਉਸ ਨੂੰ ਡਕਵਰਥ ਲੁਈਸ ਨਿਯਮ ਦੇ ਤਹਿਤ 25000 ਰੁਪਏ ਮਿਲਣਗੇ।