ਸਹਿਵਾਗ ਨੂੰ ਧੋਨੀ ਦੀ ਵਾਪਸੀ ਦਾ ਭਰੋਸਾ ਨਹੀਂ

03/18/2020 2:38:36 AM

ਅਹਿਮਦਾਬਾਦ— ਭਾਰਤੀ ਕ੍ਰਿਕਟ ਦੇ ਧਨੰਤਰ ਬੱਲੇਬਾਜ਼ਾਂ ਵਿਚ ਸ਼ਾਮਲ ਰਹੇ ਵਰਿੰਦਰ ਸਹਿਵਾਗ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਨਹੀਂ ਲੱਗਦਾ ਕਿ ਆਗਾਮੀ ਆਈ. ਪੀ. ਐੱਲ. ਵਿਚ ਬਿਹਤਰ ਪ੍ਰਦਰਸ਼ਨ ਕਰਨ 'ਤੇ ਵੀ ਸਾਬਕਾ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੀ ਟੀਮ ਇੰਡੀਆ ਵਿਚ ਵਾਪਸੀ ਹੋ ਸਕੇਗੀ। ਇੱਥੇ ਆਪਣੇ ਬ੍ਰਾਂਡ ਵੀ. ਐੱਸ. ਦੇ ਪਹਿਲੇ ਸਟੋਰ ਦੇ ਉਦਘਾਟਨ ਲਈ ਆਏ ਸਹਿਵਾਗ ਨੇ ਕਿਹਾ ਕਿ ਆਈ. ਪੀ. ਐੱਲ. ਵਿਚ ਪ੍ਰਦਰਸ਼ਨ ਰਾਹੀਂ ਟੀਮ ਇੰਡੀਆ ਵਿਚ ਧੋਨੀ ਦੀ ਵਾਪਸੀ ਉਸ ਨੂੰ ਲਗਭਗ ਅਸੰਭਵ ਲੱਗਦੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਕ ਵਾਰ ਜਦੋਂ ਚੋਣਕਾਰ ਕਿਸੇ ਖਿਡਾਰੀ ਨੂੰ ਛੱਡ ਕੇ ਅੱਗੇ ਵਧ ਜਾਂਦੇ ਹਨ ਅਤੇ ਆਮ ਤੌਰ 'ਤੇ ਉਸਦੀ ਵਾਪਸੀ ਬਹੁਤ ਮੁਸ਼ਕਿਲ ਹੁੰਦੀ ਹੈ।

PunjabKesari
ਸਹਿਵਾਗ ਨੇ ਨਾਲ ਹੀ ਕਿਹਾ, ''ਦੂਜੀ ਗੱਲ ਇਹ ਹੈ ਕਿ ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਉਹ ਆਈ. ਪੀ. ਐੱਲ. ਵਿਚ ਬਿਹਤਰੀਨ ਪ੍ਰਦਰਸ਼ਨ ਕਰ ਦਿੰਦਾ ਹੈ ਤਾਂ ਉਹ ਟੀਮ ਇੰਡੀਆ ਵਿਚ ਕਿਸ ਦੀ ਜਗ੍ਹਾ ਲਵੇਗਾ। ਉਸਦੀ ਜਗ੍ਹਾ ਆਏ ਰਿਸ਼ਭ ਪੰਤ ਅਤੇ ਅਜੇ ਵਿਕਟਕੀਪਿੰਗ ਕਰ ਰਹੇ ਲੋਕੇਸ਼ ਰਾਹੁਲ ਨੂੰ ਹਟਾ ਕੇ ਉਸਦੀ ਜਗ੍ਹਾ ਲੈ ਸਕਣਾ ਤਾਂ ਉਸਦੇ ਲਈ ਹੁਣ ਲਗਭਗ ਅਸੰਭਵ ਹੈ। ਖਾਸ ਕਰਕੇ ਰਾਹੁਲ ਦਾ ਜਿਹੋ ਜਿਹਾ ਪ੍ਰਦਰਸ਼ਨ ਹੈ, ਉਸ ਨੂੰ ਦੇਖਦੇ ਹੋਏ ਧੋਨੀ ਨੂੰ ਉਸਦੀ ਜਗ੍ਹਾ ਲੈਣ ਦੀ ਗੱਲ ਵੀ ਨਹੀਂ ਸੋਚੀ ਜਾ ਸਕਦੀ।''

PunjabKesari
ਵਿਰਾਟ ਬਾਰੇ ਸਹਿਵਾਗ ਨੇ ਕਿਹਾ - ਹਰ ਖਿਡਾਰੀ ਦੇ ਕਰੀਅਰ ਵਿਚ ਚੰਗਾ ਅਤੇ ਬੁਰਾ ਦੌਰ ਆਉਂਦੈ  
ਕਪਤਾਨ ਵਿਰਾਟ ਕੋਹਲੀ ਦੀ ਖਰਾਬ ਫਾਰਮ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਸਹਿਵਾਗ ਨੇ ਕਿਹਾ ਕਿ ਹਰ ਖਿਡਾਰੀ ਦੇ ਕਰੀਅਰ ਵਿਚ ਚੰਗਾ ਅਤੇ ਬੁਰਾ ਦੌਰ ਆਉਂਦਾ ਹੈ। ਰਿਕੀ ਪੋਂਟਿੰਗ ਅਤੇ ਸਟੀਵ ਵਾਗ ਵੀ ਅਜਿਹੇ ਦੌਰ ਵਿਚੋਂ ਲੰਘੇ ਸਨ। ਵਿਰਾਟ ਦੀ ਤਕਨੀਕ ਜਾਂ ਖੇਡਣ ਦੇ ਅੰਦਾਜ਼ ਵਿਚ ਕੋਈ ਖਾਮੀ ਨਜ਼ਰ ਨਹੀਂ ਆ ਰਹੀ, ਹਾਲਾਂਕਿ ਉਸ ਨੇ ਇੰਗਲੈਂਡ ਵਿਚ 4 ਟੈਸਟਾਂ ਦੀ ਸੀਰੀਜ਼ ਵਿਚ ਅਤੇ ਹੁਣ ਪਿਛਲੇ ਸਮੇਂ ਵਿਚ ਨਿਊਜ਼ੀਲੈਂਡ ਵਿਚ ਕੁਝ ਢਿੱਲਾ ਜਿਹਾ ਪ੍ਰਦਰਸ਼ਨ ਕੀਤਾ। ਇਸ ਵਿਚ ਕਿਸਮਤ ਅਤੇ ਹੋਰ ਗੱਲਾਂ ਵੀ ਸ਼ਾਮਲ ਹੁੰਦੀਆਂ ਹਨ।  ਸਹਿਵਾਗ ਨੇ ਕਿਹਾ ਕਿ ਉਸ ਨੂੰ ਪੂਰਾ ਭਰੋਸਾ ਹੈ ਕਿ ਜਦੋਂ ਭਾਰਤ ਵਿਚ ਉਹ ਕਿਸੇ ਲੜੀ ਵਿਚ ਖੇਡੇਗਾ ਜਾਂ ਆਗਾਮੀ ਆਈ. ਪੀ. ਐੱਲ. ਵਿਚ ਖੇਡੇਗਾ ਤਾਂ  ਉਹ ਨਿਸ਼ਚਿਤ ਤੌਰ 'ਤੇ ਫਾਰਮ ਵਿਚ ਵਾਪਸੀ ਕਰੇਗਾ।

PunjabKesari


Gurdeep Singh

Content Editor

Related News