ਗੇਲ ਨੂੰ ਦੇਰੀ ਨਾਲ ਖਰੀਦਣ ਪਿੱਛੇ ਸਹਿਵਾਗ ਨੇ ਕੀਤਾ ਇਹ ਖੁਲ੍ਹਾਸਾ

04/22/2018 2:49:14 PM

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਸੀਜ਼ਨ 11 ਦੇ 18ਵੇਂ ਮੈਚ 'ਚ ਕਿੰਗਜ਼ ਇਲੈਵਨ ਪੰਜਾਬ ਨੇ ਕੋਲਕਾਤਾ ਨਾਈਟਰਾਈਡਰਜ਼ 'ਤੇ 9 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਇਸ ਜਿੱਤ ਦੇ ਨਾਲ ਹੀ ਪੰਜਾਬ ਦੀ ਟੀਮ ਅੰਕ ਸੂਚੀ 'ਚ ਚੋਟੀ 'ਤੇ ਪਹੁੰਚ ਗਈ ਹੈ। ਇਸ ਸਾਲ ਪੰਜਾਬ ਵਲੋਂ ਖੇਡ ਰਹੇ ਕ੍ਰਿਸ ਗੇਲ ਨੇ ਟੀਮ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਕੋਲਕਾਤਾ ਖਿਲਾਫ ਕ੍ਰਿਸ ਗੇਲ ਨੇ 62 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਅਜੇਤੂ ਰਹੇ। ਇਸ ਮੈਚ ਤੋਂ ਪਹਿਲਾਂ ਖੇਡੇ ਗਏ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਵੀ ਗੇਲ ਨੇ 104 ਦੌੜਾਂ ਦੀ ਸ਼ਾਨਦਾਰ ਅਜੇਤੂ ਪਾਰੀ ਖੇਡੀ ਸੀ। ਗੇਲ ਆਉਣ ਵਾਲੇ ਬਾਕੀ ਦੇ ਮੈਚਾਂ 'ਚ ਵੀ ਦੂਜੀਆਂ ਟੀਮਾਂ ਲਈ ਖਤਰਾ ਸਾਬਤ ਹੋ ਸਕਦੇ ਹਨ। ਕ੍ਰਿਸ ਗੇਲ ਵਲੋਂ ਹੈਦਰਾਬਾਦ ਖਿਲਾਫ ਸੈਂਕੜਾ ਲਗਾਉਣ ਦੇ ਬਾਅਦ ਪੰਜਾਬ ਟੀਮ ਦੇ ਮੈਂਟਰ ਅਤੇ ਸਾਬਕਾ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਕਿਹਾ ਸੀ ਕਿ ਵੀਰੂ ਨੇ ਗੇਲ ਨੂੰ ਖਰੀਦ ਕੇ ਆਈ.ਪੀ.ਐੱਲ. ਨੂੰ ਬਚਾ ਲਿਆ ਹੈ।

ਸੂਤਰਾਂ ਮੁਤਾਬਕ ਸਹਿਵਾਗ ਨੇ ਕਿਹਾ ਗੇਲ ਤੋਂ ਸਾਡੀ ਟੀਮ ਨੂੰ ਇਸ ਤਰ੍ਹਾਂ ਦੇ ਪ੍ਰਦਰਸ਼ਨ ਦੀ ਪੂਰੀ ਉਮੀਦ ਸੀ। ਗੇਲ ਕੀ ਕਰ ਸਕਦੇ ਹਨ ਇਹ ਉਨ੍ਹਾਂ ਤਿਨ ਮੈਚਾਂ 'ਚ ਹੀ ਸਾਬਤ ਕਰ ਦਿੱਤਾ ਹੈ। ਪਿਛਲੇ ਸਾਲ ਗੇਲ ਪਿੱਠ ਦਰਦ ਦੀ ਵਜ੍ਹਾ ਕਾਰਨ ਜ਼ਿਆਦਾ ਮੈਚ ਨਹੀਂ ਖੇਡ ਸਕੇ ਸਨ ਅਤੇ ਜਿਨ੍ਹਾਂ ਮੈਚਾਂ 'ਚ ਉਸ ਨੂੰ ਖੇਡਣ ਦਾ ਮੌਕਾ ਮਿਲਿਆ ਉਨ੍ਹਾਂ ਮੈਚਾਂ 'ਚ ਉਹ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਇਸ ਸਾਲ ਵਿਰਾਟ ਕੋਹਲੀ ਨੇ ਗੇਲ ਦੀ ਫਿੱਟਨੈਸ ਨੂੰ ਦੇਖਦੇ ਹੋਏ ਉਸ ਨੂੰ ਛੱਡਣਾ ਹੀ ਸਹੀ ਸਮੱਝਿਆ, ਪਰ ਗੇਲ ਹੁਣ ਪੂਰੀ ਤਰ੍ਹਾਂ ਫਿਟ ਹਨ ਅਤੇ ਪੂਰੀ ਫਾਰਮ 'ਚ ਵੀ ਦਿਸ ਰਹੇ ਹਨ।

ਨਿਲਾਮੀ 'ਚ ਦੇਰੀ ਨਾਲ ਖਰੀਦਣ ਨੂੰ ਲੈ ਕੇ ਸਹਿਵਾਗ ਨੇ ਕਿਹਾ, ਅਸੀਂ ਜਾਣਬੁੱਝ ਕੇ ਗੇਲ 'ਤੇ ਦਾਅ ਨਹੀਂ ਲਗਾਇਆ। ਸਹਿਵਾਗ ਮੁਤਾਬਕ ਗੇਲ ਨੂੰ ਜੇਕਰ ਪਹਿਲੇ ਹੀ ਰਾਊਂਡ 'ਚ ਖਰੀਦ ਲਿਆ ਜਾਂਦਾ ਤਾਂ ਉਨ੍ਹਾਂ ਮਹਿੰਗਾ ਵਿਕਣਾ ਸੀ। ਜਦੋਂ ਬੰਗਲੌਰ ਟੀਮ ਨੇ ਗੇਲ ਨੂੰ ਉਸ ਦੇ ਬੇਸ ਪ੍ਰਾਈਜ਼ 'ਤੇ ਸ਼ਾਮਲ ਨਹੀਂ ਕੀਤਾ ਤਾਂ ਮੈਨੂੰ ਬਹੁਤ ਹੈਰਾਨੀ ਹੋਈ। ਇਸ ਤੋਂ ਬਾਅਦ ਗੇਲ ਨੂੰ ਮੈਂ ਆਪਣੀ ਟੀਮ 'ਚ ਲੈਣ ਦਾ ਫੈਸਲਾ ਲਿਆ। ਦੱਸ ਦਈਏ ਕਿ ਗੇਲ ਤਿਨ ਮੈਚ ਖੇਡਣ ਤੋਂ ਬਾਅਦ ਹੀ ਆਰੇਂਜ ਕੈਪ ਦੇ ਹਕਦਾਰ ਬਣ ਗਏ ਅਤੇ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਪਹਿਲੇ ਸਥਾਨ 'ਤੇ ਪਹੁੰਚ ਗਏ।