ਸਹਿਵਾਗ ਦਾ ''ਪਲਾਨ'' ਟਿੱਪਣੀ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ : ਠਾਕੁਰ

09/18/2017 12:51:38 AM

ਲੁਧਿਆਣਾ— ਬੀ.ਸੀ.ਸੀ.ਆਈ. ਦੇ ਸਾਬਕਾ ਮੁਖ ਅਨੁਰਾਗ ਠਾਕੁਰ ਨੇ ਐਤਵਾਰ ਨੂੰ ਕਿਹਾ ਕਿ ਵਰਿੰਦਰ ਸਹਿਵਾਗ ਦੇ ਇਸ ਬਿਆਨ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਬੀ.ਸੀ.ਸੀ.ਆਈ. ਦੇ ਅਹੁਦੇਦਾਰਾਂ ਨੂੰ ਰਾਖਵਾਂਕਰਨ ਨਹੀਂ ਮਿਲਣ ਦੇ ਕਾਰਨ ਭਾਰਤੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਦੀ ਦੌੜ 'ਤੋਂ ਖੁੰਝ ਗਏ। 
ਕੋਚ ਦੇ ਅਹੁਦੇ ਦੇ ਲਈ ਕੋਈ 'ਪਲਾਨ' ਨਹੀਂ ਸੀ। ਸਹਿਵਾਗ ਦੇ ਇਸ ਬਿਆਨ ਦੇ ਬਾਰੇ ਐਤਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਭਾਰਤੀ ਜਨਤਾ ਪਾਰਟੀ ਸੰਸਦ ਠਾਕੁਰ ਨੇ ਕਿਹਾ ਕਿ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਸਹਿਵਾਗ ਕ੍ਰਿਕਟ ਟੀਮ ਦੇ ਮੁੱਖ ਕੋਚ ਅਹੁਦੇ ਦੀ ਦੌੜ 'ਚ ਰਵੀ ਸ਼ਾਸਤਰੀ ਤੋਂ ਪਿੱਛੇ ਰਹਿ ਗਏ ਸਨ।