ਵਿਸ਼ਵ ILT20 ''ਚ ਸਹਿਵਾਗ, ਅਕਰਮ, ਹਰਭਜਨ ਕਰਨਗੇ ਕੁਮੈਂਟਰੀ, ਇਸ ਤਾਰੀਖ ਤੋਂ ਸ਼ੁਰੂ ਹੋਵੇਗੀ ਲੀਗ

01/10/2024 11:33:05 AM

ਨਵੀਂ ਦਿੱਲੀ— ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ, ਆਫ ਸਪਿਨਰ ਹਰਭਜਨ ਸਿੰਘ ਅਤੇ ਪਾਕਿਸਤਾਨ ਦੇ ਮਹਾਨ ਤੇਜ਼ ਗੇਂਦਬਾਜ਼ ਵਸੀਮ ਅਕਰਮ ਸਮੇਤ ਕਈ ਮਸ਼ਹੂਰ ਸਾਬਕਾ ਕ੍ਰਿਕਟਰ ਡੀ. ਪੀ. ਵਰਲਡ ILT20 ਲੀਗ ਦੇ ਦੂਜੇ ਸੀਜ਼ਨ 'ਚ ਕੁਮੈਂਟਰੀ ਟੀਮ ਦਾ ਹਿੱਸਾ ਹੋਣਗੇ। ਇਸ 'ਚ ਸਹਿਵਾਗ ਤੋਂ ਇਲਾਵਾ ਹਰਭਜਨ, ਅਕਰਮ, ਸਬਾ ਕਰੀਮ, ਰੋਹਨ ਗਾਵਸਕਰ, ਵਕਾਰ ਯੂਨਿਸ, ਸ਼ੋਏਬ ਅਖਤਰ, ਭਾਰਤੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਅੰਜੁਮ ਚੋਪੜਾ ਅਤੇ ਨਤਾਲੀ ਗੇਰਮਾਨੋਸ ਸ਼ਾਮਲ ਹਨ।

ਇਹ ਵੀ ਪੜ੍ਹੋ : ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਸ਼ੰਮੀ ਦਾ ਧਿਆਨ ਫਿਟਨੈੱਸ 'ਤੇ

ਲੀਗ ਦਾ ਦੂਜਾ ਸੀਜ਼ਨ 19 ਜਨਵਰੀ ਤੋਂ 17 ਫਰਵਰੀ ਤੱਕ ਦੁਬਈ, ਆਬੂ ਧਾਬੀ ਅਤੇ ਸ਼ਾਰਜਾਹ ਵਿੱਚ ਖੇਡਿਆ ਜਾਵੇਗਾ। ਇਸ ਦੌਰਾਨ ਲੀਗ ਨਾਲ ਜੁੜੇ ਰਾਹੁਲ ਜੌਹਰੀ ਨੇ ਕਿਹਾ ਕਿ ਅਸੀਂ ਆਉਣ ਵਾਲੇ ਸੀਜ਼ਨ ਲਈ ਆਪਣੇ ਕਮੈਂਟੇਟਰਾਂ ਦੇ ਪੈਨਲ ਦਾ ਐਲਾਨ ਕਰਦੇ ਹੋਏ ਬਹੁਤ ਖੁਸ਼ ਹਾਂ। ਉਨ੍ਹਾਂ ਦਾ ਕ੍ਰਿਕਟ ਦਾ ਤਜਰਬਾ ਅਤੇ ਗਿਆਨ ਇਸ ਦੀ ਲੋਕਪ੍ਰਿਅਤਾ ਨੂੰ ਵਧਾਏਗਾ। ਸਹਿਵਾਗ ਨੇ ਕਿਹਾ ਕਿ ਹਾਲ ਹੀ ਦੇ ਸਮੇਂ ਵਿੱਚ ਕ੍ਰਿਕਟ ਦੀ ਤਾਕਤ ਦੇ ਰੂਪ ਵਿੱਚ ਯੂ. ਏ. ਈ. ਦਾ ਵਿਕਾਸ ਗ੍ਰਾਫ ਸ਼ਾਨਦਾਰ ਰਿਹਾ ਹੈ ਅਤੇ ਡੀ. ਪੀ. ਵਰਲਡ ਆਈ. ਐਲ. ਟੀ20 ਇਸ ਲੜੀ ਦਾ ਇੱਕ ਹਿੱਸਾ ਹੈ।

ਇਹ ਵੀ ਪੜ੍ਹੋ : ਕ੍ਰਿਕਟਰ ਮੁਹੰਮਦ ਸ਼ੰਮੀ ਨੂੰ ਮਿਲਿਆ ਅਰਜੁਨ ਐਵਾਰਡ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੀਤਾ ਸਨਮਾਨਿਤ

ਉਮੀਦ ਕੀਤੀ ਜਾ ਰਹੀ ਹੈ ਕਿ ਦੂਜੇ ਸੀਜ਼ਨ 'ਚ ਵੀ ਸ਼ਾਨਦਾਰ ਕ੍ਰਿਕਟ ਦੇਖਣ ਨੂੰ ਮਿਲੇਗੀ। ਲੀਗ ਵਿੱਚ 6 ਟੀਮਾਂ ਅਬੂ ਧਾਬੀ ਨਾਈਟ ਰਾਈਡਰਜ਼, ਡੇਜ਼ਰਟ ਵਾਈਪਰਸ, ਦੁਬਈ ਕੈਪੀਟਲਸ, ਗਲਫ ਜਾਇੰਟਸ, ਐਮਆਈ ਅਮੀਰਾਤ ਅਤੇ ਸ਼ਾਰਜਾਹ ਵਾਰੀਅਰਜ਼ ਹਿੱਸਾ ਲੈਣਗੀਆਂ। ਡੇਵਿਡ ਵਾਰਨਰ, ਆਂਦਰੇ ਰਸਲ, ਕੀਰੋਨ ਪੋਲਾਰਡ, ਸੈਮ ਬਿਲਿੰਗਸ ਅਤੇ ਮਾਰਟਿਨ ਗੁਪਟਿਲ ਵਰਗੇ ਖਿਡਾਰੀ ਇਸ ਲੀਗ ਦਾ ਹਿੱਸਾ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Tarsem Singh

This news is Content Editor Tarsem Singh