IPL ''ਚ ਸਭ ਤੋਂ ਜ਼ਿਆਦਾ ਵਾਰ 200 ਦੌੜਾਂ ਬਣਾਉਣ ਵਾਲੀਆਂ ਟੀਮਾਂ ਦੀ ਦੇਖੋ ਲਿਸਟ

04/13/2021 12:05:26 AM

ਮੁੰਬਈ- ਅਪ੍ਰੈਲ 2008 'ਚ ਵਿਸ਼ਵ ਦੀ ਸਭ ਤੋਂ ਵੱਡੀ ਲੀਗ ਆਈ. ਪੀ. ਐੱਲ. ਦੀ ਸ਼ੁਰੂਆਤ ਹੋਈ ਸੀ। ਇੰਡੀਅਨ ਪ੍ਰੀਮੀਅਰ ਲੀਗ ਦਾ 14ਵਾਂ ਸੈਸ਼ਨ ਚੱਲ ਰਿਹਾ ਹੈ ਤੇ ਕਈ ਸ਼ਾਨਦਾਰ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ। ਟੀ-20 ਫਾਰਮੈਟ 'ਚ ਟਾਪ ਦੇਖਣ ਨੂੰ ਮਿਲ ਰਿਹਾ ਹੈ ਤੇ 200 ਦਾ ਸਕੋਰ ਜੇਤੂ ਸਕੋਰ ਨਹੀ ਕਿਹਾ ਜਾ ਸਕਦਾ ਹੈ।

ਇਹ ਖ਼ਬਰ ਪੜ੍ਹੋ- FIH ਪ੍ਰੋ ਲੀਗ :  ਭਾਰਤ ਦੀ ਅਰਜਨਟੀਨਾ ’ਤੇ 3-0 ਦੀ ਸ਼ਾਨਦਾਰ ਜਿੱਤ


ਆਈ. ਪੀ. ਐੱਲ. ਦੇ ਪਹਿਲੇ ਹੀ ਮੁਕਾਬਲੇ 'ਚ ਕੋਲਕਾਤਾ ਨੇ ਬੈਂਗਲੁਰੂ ਦੇ ਵਿਰੁੱਧ 222-3 ਦਾ ਸਕੋਰ ਬਣਾਇਆ ਸੀ। ਜਿਸ 'ਚ ਬ੍ਰੈਡਨ ਮੈਕੱਲਮ ਨੇ ਧਮਾਕੇਦਾਰ ਪਾਰੀ ਖੇਡੀ ਸੀ। ਆਈ. ਪੀ. ਐੱਲ. ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਨਾਂ ਹੈ। ਉਨ੍ਹਾਂ ਨੇ ਪੁਣੇ ਵਾਰੀਅਰਸ ਇੰਡੀਆ ਵਿਰੁੱਧ 263-5 ਦਾ ਸਕੋਰ ਬਣਾਇਆ ਸੀ। ਹੁਣ ਤੱਕ ਆਰ. ਸੀ. ਬੀ. ਨੇ ਹੀ ਸਭ ਤੋਂ ਜ਼ਿਆਦਾ ਵਾਰ ਆਈ. ਪੀ. ਐੱਲ. ਇਤਿਹਾਸ 'ਚ 200 ਤੋਂ ਜ਼ਿਆਦਾ ਦਾ ਸਕੋਰ ਪਾਰ ਕੀਤਾ ਹੈ ਤਾਂ ਦਿੱਲੀ ਕੈਪੀਟਲਸ ਨੇ ਸਭ ਤੋਂ ਘੱਟ ਵਾਰ ਆਈ. ਪੀ. ਐੱਲ. 'ਚ 200 ਦਾ ਸਕੋਰ ਪਾਰ ਕੀਤਾ ਹੈ।

ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਦੀ ਟੀਮ 2 ਟੈਸਟਾਂ ਦੀ ਸੀਰੀਜ਼ ਲਈ ਸ਼੍ਰੀਲੰਕਾ ਪਹੁੰਚੀ


IPL 'ਚ ਸਭ ਤੋਂ ਜ਼ਿਆਦਾ ਵਾਰ 200 ਦੌੜਾਂ ਬਣਾਉਣ ਵਾਲੀਆਂ ਟੀਮਾਂ ਦੀ ਲਿਸਟ
1- ਰਾਇਲ ਚੈਲੰਜਰਜ਼ ਬੈਂਗਲੁਰੂ (19 ਵਾਰ)
2- ਚੇਨਈ ਸੁਪਰ ਕਿੰਗਜ਼ (17 ਵਾਰ)
3. ਕਿੰਗਜ਼ ਪੰਜਾਬ (15 ਵਾਰ)
4.ਮੁੰਬਈ ਇੰਡੀਅਜ਼ (14 ਵਾਰ)
5. ਕੋਲਕਾਤਾ ਨਾਈਟ ਰਾਈਡਰਜ਼ (12 ਵਾਰ)
6. ਸਨਰਾਈਜ਼ਰਜ਼ ਹੈਦਰਾਬਾਦ (12 ਵਾਰ)
7. ਰਾਜਸਥਾਨ ਰਾਇਲਜ਼ (9 ਵਾਰ)
8. ਦਿੱਲੀ ਕੈਪੀਟਲਸ (7 ਵਾਰ)

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh