ਸਾਬਕਾ ਕੈਪਟਨ ਕੂਲ ਦੇ ਹਾਈ ਫਾਈ ਛੱਕਿਆ ਨੂੰ ਦੇਖ ਤੁਸੀਂ ਵੀ ਕਹੋਗੇ ਵਾਹ! ਧੋਨੀ (ਵੀਡੀਓ)

06/23/2017 6:12:49 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਧਮਾਕੇਦਾਰ ਖਿਡਾਰੀ ਹਨ ਮਹਿੰਦਰ ਸਿੰਘ ਧੋਨੀ। ਮੈਦਾਨ 'ਚ ਦਿਮਾਗ ਠੰਡਾ ਰੱਖਦੇ ਹਨ, ਇਸ ਲਈ ਉਨ੍ਹਾਂ ਨੂੰ ਕਪਤਾਨ ਕੂਲ ਵੀ ਕਿਹਾ ਜਾਂਦਾ ਹੈ। ਬੱਲੇਬਾਜ਼ੀ 'ਚ ਉਹ ਟੀਮ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰ ਦਿੰਦੇ ਹਨ। ਜਦੋਂ ਉਹ ਬੱਲੇਬਾਜ਼ੀ ਲਈ ਮੈਦਾਨ 'ਤੇ ਆਉਂਦੇ ਹਨ ਤਾਂ ਵਿਰੋਧੀ ਗੇਂਦਬਾਜ਼ਾਂ ਦੀਆਂ ਤ੍ਰੇਲੀਆਂ ਛੁੱਟ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਧੋਨੀ ਦੇ ਅਜਿਹੇ ਹੀ ਧਾਕੜ ਛੱਕੇ ਦਿਖਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਤਾਂ ਕੀ ਵਿਰੋਧੀ ਟੀਮ ਦੇ ਗੇਂਦਬਾਜ਼ ਵੀ ਕਦੇ ਨਹੀਂ ਭੁੱਲ ਸਕਣਗੇ।

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ—
ਆਈ.ਪੀ.ਐੱਲ. ਤੋਂ ਲੈ ਕੇ ਟੈਸਟ ਮੈਚਾਂ 'ਚ ਉਹ ਬੱਲੇਬਾਜ਼ੀ 'ਚ ਆਪਣਾ ਭਿਆਨਕ ਅਵਤਾਰ ਦਿਖਾ ਕੇ ਗੇਂਦਬਾਜ਼ਾਂ ਦੇ ਛੱਕੇ ਛੁਡਾ ਚੁੱਕੇ ਹਨ। 120 ਮੀਟਰ ਤੋਂ ਵੀ ਲੰਬੇ ਤਾਬੜ-ਤੋੜ ਛੱਕੇ ਮਾਰਨਾ ਉਨ੍ਹਾਂ ਦੀ ਪਛਾਣ ਬਣ ਚੁੱਕੀ ਹੈ ਅਤੇ ਉਨ੍ਹਾਂ ਦੇ ਹੈਲੀਕਾਪਟਰ ਸ਼ਾਰਟ ਦੀ ਤਾਂ ਗੱਲ ਹੀ ਵੱਖਰੀ ਹੈ।