ਇਸ ਕ੍ਰਿਕਟਰ ਨੇ 26 ਸਾਲ ਦੀ ਉਮਰ ''ਚ ਲਿਆ ਸੰਨਿਆਸ

07/05/2018 12:51:48 PM

ਨਵੀਂ ਦਿੱਲੀ— ਵੈਸੇ ਤਾਂ ਕ੍ਰਿਕਟ ਦਿਨੋਂ ਦਿਨ ਲਗਾਤਾਰ ਤਰੱਕੀ ਕਰ ਰਿਹਾ ਹੈ, ਹੁਣ ਇਹ ਖੇਡ ਕਈ ਦੇਸ਼ਾਂ 'ਚ ਖੇਡਿਆ ਜਾਣ ਲੱਗਾ ਹੈ, ਪਰ ਕੁਝ ਕ੍ਰਿਕਟਰ ਅਜਿਹੇ ਹਨ ਜੋ ਇਸ ਖੇਡ ਨੂੰ ਬਹੁਤ ਹੀ ਘੱਟ ਉਮਰ 'ਚ ਅਲਵਿਦਾ ਕਹਿ ਰਹੇ ਹਨ, ਆਇਰਲੈਂਡ ਦੇ ਬੱਲੇਬਾਜ਼ ਸੀਨ ਟੈਰੀ ਨੇ ਸਿਰਫ 26 ਸਾਲ ਦੀ ਉਮਰ 'ਚ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਟੈਰੀ ਦਾ ਇਹ ਫੈਸਲਾ ਬਹੁਤ ਹੀ ਹੈਰਾਨ ਕਰਨ ਵਾਲਾ ਸੀ। ਟੈਰੀ ਨੂੰ ਆਇਰਲੈਂਡ ਦਾ ਭਵਿੱਖ ਮੰਨਿਆ ਜਾ ਰਿਹਾ ਸੀ, ਉਹ ਆਇਰਲੈਂਡ ਦੇ ਲਈ 5 ਵਨਡੇ ਅਤੇ ਇਕ ਟੀ-20 ਮੈਚ ਵੀ ਖੇਡ ਚੁੱਕੇ ਸਨ, ਪਰ ਉਨ੍ਹਾਂ ਨੇ ਅਚਾਨਕ ਇਸ ਖੇਡ ਨੂੰ ਛੱਡਣ ਦਾ ਮਨ ਬਣਾ ਲਿਆ।


ਟੈਰੀ ਹੈਂਪਸ਼ਾਇਰ ਅਤੇ ਨਾਰਥੈਂਪਟਨਸ਼ਾਇਰ ਦੇ ਲਈ ਕਾਊਂਟੀ ਖੇਡ ਚੁੱਕੇ ਸਨ ਅਤੇ ਨਾਲ ਹੀ ਉਹ ਪੱਛਣੀ ਆਸਟ੍ਰੇਲੀਆ ਦੇ ਲਈ ਅੰਡਰ 19 ਕ੍ਰਿਕਟ ਵੀ ਖੇਡੇ, ਟੈਰੀ ਨੇ ਕ੍ਰਿਕਟ ਨੂੰ ਕਿਉਂ ਛੱਡਿਆ ਹੈ ਇਸਦੀ ਕੋਈ ਖਾਸ ਵਜ੍ਹਾ ਹੁਣ ਤੱਕ ਸਾਹਮਣੇ ਨਹੀਂ ਆਈ ਹੈ।

ਅਜਿਹਾ ਪਹਿਲੀ ਬਾਰ ਨਹੀਂ ਹੈ ਕਿ ਕਿਸੇ ਖਿਡਾਰੀ ਨੇ ਇੰਨੀ ਘੱਟ ਉਮਰ 'ਚ ਸੰਨਿਆਸ ਲਿਆ ਹੋਵੇ ਆਇਰਲੈਂਡ ਦੇ ਹੀ ਐਂਡਰਿਊ ਪਾਐਂਟਰ ਨੇ 29 ਸਾਲ ਦੀ ਉਮਰ 'ਚ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ।

ਇਸਦੇ ਇਲਾਵਾ ਇੰਗਲੈਂਡ ਦੇ ਬੱਲੇਬਾਜ਼ ਜੇਮਸ ਟੇਲਰ ਨੇ ਵੀ ਸਿਰਫ 26 ਸਾਲ ਦੀ ਉਮਰ 'ਚ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ,

ਟੇਲਰ ਨੂੰ ਦਿਲ ਦੀ ਬੀਮਾਰੀ ਸੀ। ਸਕਾਟਲੈਂਡ ਅਤੇ ਸਸੈਕਸ ਦੇ ਬੱਲੇਬਾਜ਼ ਮੈਟ ਮਚਾਨ ਨੇ ਵੀ ਸਿਰਫ 26 ਸਾਲ ਦੀ ਉਮਰ 'ਚ ਸੰਨਿਆਸ ਲੈ ਲਿਆ ਸੀ ਉਹ ਲਗਾਤਾਰ ਸੱਟਾਂ ਨਾਲ ਝੂਜ ਰਹੇ ਸਨ।