ਸਵੀਟੀ ਬੂਰਾ ਨੇ ਆਖਰੀ 16 'ਚ ਜਗ੍ਹਾ ਕੀਤੀ ਪੱਕੀ, ਨੀਰਜ ਫੋਗਾਟ ਬਾਹਰ

10/06/2019 12:04:12 PM

ਸਪੋਰਟਸ ਡੈਸਕ— ਸਾਬਕਾ ਚਾਂਦੀ ਤਮਗਾ ਜੇਤੂ ਸਵੀਟੀ ਬੂਰਾ (75 ਕਿ.ਗ੍ਰਾ) ਨੇ ਆਸਾਨ ਜਿੱਤ ਨਾਲ ਸ਼ਨੀਵਾਰ ਨੂੰ ਇੱਥੇ ਵਰਲਡ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪ੍ਰੀ-ਕੁਆਟਰ ਫਾਈਨਲ 'ਚ ਦਾਖਲ ਕੀਤਾ ਪਰ ਨੀਰਜ ਫੋਗਾਟ (57 ਕਿ.ਗ੍ਰਾ) ਨੂੰ ਬਾਹਰ ਦਾ ਰਸਤਾ ਵੇਖਣਾ ਪਿਆ। ਬੂਰਾ ਦੀ ਜਿੱਤ ਸੌਖੀ ਰਹੀ ਜਿਸ 'ਚ ਉਨ੍ਹਾਂ ਨੇ ਸਟੀਕ ਮੁੱਕਿਆਂ ਨਾਲ ਆਪਣੇ ਆਪ ਨੂੰ ਬਿਹਤਰ ਮੁੱਕੇਬਾਜ਼ ਸਾਬਤ ਕੀਤਾ। ਬੂਰਾ ਨੇ ਪਹਿਲੇ ਦੌਰ 'ਚ ਮੰਗੋਲੀਆ ਦੀ ਮਿਆਂਗਮਾਰਜਾਰਗਲ ਮੰਖਬਾਟ ਨੂੰ 5-0 ਨਾਲ ਹਰਾਇਆ ਅਤੇ ਹੁਣ ਉਨ੍ਹਾਂ ਦਾ ਸਾਹਮਣਾ ਵੇਲਸ ਦੀ ਦੂਜੀ ਦਰਜੇ ਦੀ ਲਾਰੇਨ ਪ੍ਰਾਇਸ ਨਾਲ ਹੋਵੇਗਾ।
ਦੂਜੇ ਪਾਸੇ ਫੋਗਾਟ ਨੇ ਚੀਨ ਦੀ ਕਿਊ ਜੀਰੂ ਖਿਲਾਫ ਆਪਣੇ ਵੱਲੋਂ ਸਭ ਤੋਂ ਬਿਹਤਰੀਨ ਕੋਸ਼ਿਸ਼ ਕੀਤਾ ਪਰ ਵੰਡੇ ਹੋਏ ਫੈਸਲੇ 'ਚ ਉਨ੍ਹਾਂ ਨੂੰ 2-3 ਨਾਲ ਹਾਰ ਝੇਲਨੀ ਪਈ। ਇਸ ਤੋਂ ਪਹਿਲਾਂ ਫੋਗਾਟ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਉਹ ਬਿਹਤਰ ਮੁੱਕੇਬਾਜ਼ ਨਜ਼ਰ ਆ ਰਹੀ ਸੀ। ਉਨ੍ਹਾਂ ਦੀ ਵਿਰੋਧੀ ਤਕਨੀਕੀ ਰੂਪ ਨਾਲ ਵੀ ਕਮਜ਼ੋਰ ਲੱਗ ਰਹੀ ਸੀ ਅਤੇ ਉਸ ਨੂੰ ਚੇਤਾਵਨੀ ਵੀ ਮਿਲੀ ਸੀ ਪਰ ਜੱਜਾਂ ਨੇ ਹੈਰਾਨੀ ਭਰਿਆ ਫੈਸਲਾ ਦਿੱਤਾ। ਇਸ ਨਾਲ ਭਾਰਤੀ ਖਿਡਾਰੀ ਨਿਰਾਸ਼ ਦਿੱਖੀ। ਫੋਗਾਟ ਪਹਿਲੀ ਵਾਰ ਵਰਲਡ ਚੈਂਪੀਅਨਸ਼ਿਪ 'ਚ ਭਾਗ ਲੈ ਰਹੀ ਸੀ।