ਸੌਰਵ ਅਤੇ ਜੋਸ਼ਨਾ ਫਾਈਨਲ ''ਚ

08/26/2017 9:28:35 AM

ਨਵੀਂ ਦਿੱਲੀ— ਦੇਸ਼ ਦੇ ਨੰਬਰ ਇਕ ਸਕੁਐਸ਼ ਖਿਡਾਰੀ ਸੌਰਵ ਘੋਸ਼ਾਲ ਅਤੇ ਜੋਸ਼ਨਾ ਚਿਨੱਪਾ ਨੇ ਗ੍ਰੇਟਰ ਨੋਇਡਾ ਸਥਿਤ ਸ਼ਿਵ ਨਾਦਰ ਯੂਨੀਵਰਸਿਟੀ 'ਚ ਚਲ ਰਹੀ ਐੱਚ.ਸੀ.ਐੱਲ. 74ਵੀਂ ਰਾਸ਼ਟਰੀ ਸਕੁਐਸ਼ ਚੈਂਪੀਅਨਸ਼ਿਪ ਦੇ ਖਿਤਾਬੀ ਮੁਕਾਬਲੇ 'ਚ ਪ੍ਰਵੇਸ਼ ਕਰ ਲਿਆ ਹੈ। ਚੋਟੀ ਦਾ ਦਰਜਾ ਪ੍ਰਾਪਤ ਤਾਮਿਲਨਾਡੂ ਦੇ ਸੌਰਵ ਘੋਸ਼ਾਲ ਨੇ ਸ਼ੁੱਕਰਵਾਰ ਨੂੰ ਸੈਮੀਫਾਈਨਲ 'ਚ ਆਪਣੇ ਹੀ ਸੂਬੇ ਦੇ ਕੁਸ਼ ਕੁਮਾਰ ਨੂੰ 11-3, 11-3, 11-4 ਨਾਲ ਹਰਾਇਆ।
ਸੌਰਵ ਦਾ ਫਾਈਨਲ 'ਚ ਮਹਾਰਾਸ਼ਟਰ ਦੇ ਮਹੇਸ਼ ਮਨਗਾਂਵਕਰ ਨਾਲ ਮੁਕਾਬਲਾ ਹੋਵੇਗਾ ਜਿਨ੍ਹਾਂ ਨੇ ਦੂਜੇ ਸੈਮੀਫਾਈਨਲ 'ਚ ਦੂਜੀ ਸੀਡ ਤਾਮਿਲਨਾਡੂ ਦੇ ਹਰਿੰਦਰ ਪਾਲ ਸਿੰਘ ਸੰਧੂ ਨੂੰ ਸਖਤ ਸੰਘਰਸ਼ 'ਚ 9-11, 11-3, 11-7, 8-11, 12-10 ਨਾਲ ਹਰਾਇਆ। ਮਹਿਲਾ ਵਰਗ 'ਚ ਚੋਟੀ ਦਾ ਦਰਜਾ ਪ੍ਰਾਪਤ ਤਾਮਿਲਨਾਡੂ ਦੀ ਜੋਸ਼ਨਾ ਚਿਨੱਪਾ ਨੇ ਦਿੱਲੀ ਦੀ ਤਨਵੀ ਖੰਨਾ ਨੂੰ 11-3, 11-7, 11-5 ਨਾਲ ਹਰਾਇਆ। ਜੋਸ਼ਨਾ ਦੇ ਸਾਹਮਣੇ ਫਾਈਨਲ 'ਚ ਤਾਮਿਲਨਾਡੂ ਦੀ ਲਕਸ਼ਿਆ ਰਾਘਵੇਂਦਰਨ ਦੀ ਚੁਣੌਤੀ ਹੋਵੇਗੀ ਜਿਨ੍ਹਾਂ ਨੇ ਮਹਾਰਾਸ਼ਟਰ ਦੀ ਉਰਵਸ਼ੀ ਜੋਸ਼ੀ ਨੂੰ 6-11, 14-12, 11-4, 11-1 ਨਾਲ ਹਰਾਇਆ।