ਧੋਨੀ ਦੇ ਬਚਾਅ ''ਚ ਅੱਗੇ ਆਇਆ ਸੌਰਭ ਗਾਂਗੁਲੀ

06/26/2019 10:47:28 PM

ਮਾਨਚੈਸਟਰ- ਅਫਗਾਨਿਸਤਾਨ ਖਿਲਾਫ ਆਪਣੀ ਹੌਲੀ ਬੱਲੇਬਾਜ਼ੀ ਕਾਰਨ ਆਲੋਚਕਾਂ ਸਮੇਤ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਨਿਸ਼ਾਨੇ 'ਤੇ ਆਏ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦਾ ਬਚਾਅ ਕਰਦੇ ਹੋਏ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਕਿਹਾ ਕਿ ਉਹ ਵਿਸ਼ਵ ਕੱਪ ਵਿਚ ਟੀਮ ਦਾ ਮਹੱਤਵਪੂਰਨ ਖਿਡਾਰੀ ਹੈ। ਸਾਊਥੰਪਟਨ ਵਿਚ ਅਫਗਾਨਿਸਤਾਨ ਖਿਲਾਫ ਮੈਚ ਵਿਚ ਧੋਨੀ ਨੇ ਹੌਲੀ ਪਾਰੀ ਖੇਡੀ ਸੀ ਅਤੇ 52 ਗੇਂਦਾਂ ਵਿਚ 28 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਉਸ ਦੀ ਕਾਫੀ ਆਲੋਚਨਾ ਕੀਤੀ ਗਈ ਸੀ। ਹਾਲਾਂਕਿ ਸਾਬਕਾ ਕਪਤਾਨ ਗਾਂਗੁਲੀ ਨੇ ਧੋਨੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਹ ਸਿਰਫ ਇਕ ਮੈਚ ਨਾਲ ਕਿਸੇ ਬਾਰੇ ਫੈਸਲਾ ਨਹੀਂ ਲੈ ਸਕਦਾ। ਧੋਨੀ ਨੇ ਹਾਲਾਤ ਦੇ ਹਿਸਾਬ ਨਾਲ ਟਿਕਾਊ ਪਾਰੀ ਖੇਡੀ। ਉਹ ਵਿਸ਼ਵ ਕੱਪ ਦੇ ਹੋਰ ਮੈਚਾਂ ਵਿਚ ਸਾਬਿਤ ਕਰ ਦੇਵੇਗਾ ਕਿ ਉਹ ਟੀਮ ਲਈ ਕਿੰਨਾ ਮਹੱਤਵਪੂਰਨ ਹੈ।

Gurdeep Singh

This news is Content Editor Gurdeep Singh