ਤਾਂ ਇਸ ਕਰਕੇ ਸਾਊਦੀ ਅਰਬ ''ਚ 5 ਮਿੰਟ Late ਦਿਖਾਈ ਗਈ ਸੀ ਓਪਨਿੰਗ ਸੇਰੇਮਨੀ

06/18/2018 7:24:22 PM

ਜਲੰਧਰ— ਰਸ਼ੀਆ 'ਚ ਸ਼ੁਰੂ ਹੋਏ ਫੀਫਾ ਫੁੱਟਬਾਲ ਵਿਸ਼ਵ ਕੱਪ ਦੌਰਾਨ ਪਹਿਲਾਂ ਮੈਚ ਸਾਊਂਦੀ ਅਰਬ ਅਤੇ ਮੇਜਬਾਨ ਰਸ਼ੀਆ ਦੇ ਵਿਚਾਲੇ ਸੀ। ਮੈਚ ਤੋਂ ਪਹਿਲਾਂ ਦਿਖਾਈ ਗਈ ਓਪਨਿੰਗ ਸੇਰੇਮਨੀ ਸੀ ਜਿਸ 'ਚ ਦੁਨੀਆ ਭਰ ਤੋਂ ਫੁੱਟਬਾਲ ਫੈਂਸ ਪਹੁੰਚੇ ਸਨ। ਜਿੱਥੇ ਸਾਰੀ ਦੁਨੀਆ 'ਚ ਓਪਨਿੰਗ ਸੇਰੇਮਨੀ ਇਕ ਸਮੇਂ 'ਚ ਹੀ ਦਿਖਾਈ ਗਈ ਉੱਥੇ ਹੀ ਸਾਊਦੀ ਅਰਬ 'ਚ ਇਸ ਦਾ ਪ੍ਰਸਾਰਣ ਪੰਜ ਮਿੰਟ ਲੇਟ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸਾਊਦੀ ਅਰਬ ਪ੍ਰਸਾਰਣ ਨੇ ਜਾਣਬੁੱਝ ਕੇ ਇਸ ਤਰ੍ਹਾਂ ਕੀਤਾ ਹੈ।


ਮੰਨਿਆ ਜਾ ਰਿਹਾ ਹੈ ਕਿ ਰਸ਼ੀਆ 'ਚ ਓਪਨਿੰਗ ਸੇਰੇਮਨੀ ਦੌਰਾਨ ਕਈ ਛੋਟੇ ਕੱਪੜਿਆਂ ਵਾਲੀਆਂ ਡਾਂਸਰ ਟੀਵੀ 'ਤੇ ਦਿਖਾਈਆਂ ਜਾਣਿਆ ਸਨ ਜੋ ਕਿ ਸਾਊਦੀ ਅਰਬ ਦੇਸ਼ ਲਈ ਸਹੀ ਨਹੀਂ ਸੀ। ਜਿਸ ਦੌਰਾਨ ਓਪਨਿੰਗ ਸੇਰੇਮਨੀ ਦਾ ਪ੍ਰਸਾਰਣ ਲੇਟ ਸ਼ੁਰੂ ਕਰਵਾਇਆ ਗਿਆ। ਇਸ ਦੌਰਾਨ ਸਾਊਦੀ ਦੇ ਟੈਕਨੀਕਲ ਟੀਮ ਦੇ ਨਾਸ ਹੀ ਇਹ ਸਾਰਾ ਦ੍ਰਿਸ਼ ਹਟਾ ਦਿੱਤੇ ਜਿਸ 'ਚ ਮਹਿਲਾ ਬਿਕਨੀ ਜਾ ਛੋਟੇ ਕੱਪੜਿਆਂ 'ਚ ਨਜ਼ਰ ਆ ਰਹੀ ਹੈ।