ਸਾਊਦੀ ਅਰਬ ਕਲੱਬ ਨੇ ਐਮਬਾਪੇ ਨੂੰ ਆਪਣੇ ਨਾਲ ਜੋੜਨ ਲਈ ਲਗਾਈ 33 ਕਰੋੜ 20 ਲੱਖ ਡਾਲਰ ਦੀ ਬੋਲੀ

07/24/2023 5:26:08 PM

ਸਿਡਨੀ (ਭਾਸ਼ਾ) : ਸਾਊਦੀ ਅਰਬ ਦੀ ਫੁੱਟਬਾਲ ਟੀਮ ਅਲ ਹਿਲਾਲ ਨੇ ਸੋਮਵਾਰ ਨੂੰ ਫਰਾਂਸ ਦੇ ਸਟਰਾਈਕਰ ਕੇਲੀਅਨ ਐਮਬਾਪੇ ਨੂੰ ਆਪਣੇ ਨਾਲ ਜੋੜਨ ਲਈ ਰਿਕਾਰਡ 30 ਕਰੋੜ ਯੂਰੋ (33 ਕਰੋੜ 20 ਲੱਖ ਡਾਲਰ) ਦੀ ਪੇਸ਼ਕਸ਼ ਕੀਤੀ। ਫਰਾਂਸੀਸੀ ਚੈਂਪੀਅਨ ਪੈਰਿਸ ਸੇਂਟ-ਜਰਮੇਨ (ਪੀ.ਐੱਸ.ਜੀ.) ਨੇ ਖਿਡਾਰੀ ਲਈ ਆਪਣੀ ਪੇਸ਼ਕਸ਼ ਦੀ ਪੁਸ਼ਟੀ ਕੀਤੀ ਹੈ ਅਤੇ ਅਲ ਹਿਲਾਲ ਨੂੰ ਐਮਬਾਪੇ ਨਾਲ ਸਿੱਧੀ ਗੱਲਬਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਇਹ ਵੀ ਪੜ੍ਹੋ: ਲਾਹਿਰੂ ਥਿਰੀਮਾਨੇ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ

ਵਿਸ਼ਵ ਕੱਪ 2028 ਜੇਤੂ ਟੀਮ ਦੇ ਮੈਂਬਰ ਐਮਬਾਪੇ ਦਾ PACG ਨਾਲ ਇਕਰਾਰਨਾਮੇ ਦਾ ਵਿਵਾਦ ਚੱਲ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਇਕਰਾਰਨਾਮੇ ਵਿੱਚ 12 ਮਹੀਨੇ ਦੇ ਵਾਧੇ ਦਾ ਵਿਕਲਪ ਨਾ ਲੈਣ ਦਾ ਫੈਸਲਾ ਕੀਤਾ ਹੈ। ਇਸ ਦੀ ਜਗ੍ਹਾ ਉਨ੍ਹਾਂ ਦੀ ਯੋਜਨਾ ਆਉਣ ਵਾਲੇ ਸੀਜ਼ਨ ਦੇ ਅੰਤ ਵਿੱਚ 'ਫ੍ਰੀ ਏਜੰਟ' ਬਣਨ ਦੀ ਹੈ। ਉਮੀਦ ਹੈ ਕਿ ਉਹ ਸਪੈਨਿਸ਼ ਦਿੱਗਜ ਰੀਅਲ ਮੈਡਰਿਡ ਨਾਲ ਜੁੜਨਗੇ। ਫ੍ਰੈਂਚ ਕਲੱਬ ਨਵਾਂ ਇਕਰਾਰਨਾਮਾ ਨਾ ਹੋਣ ਦੀ ਸਥਿਤੀ ਵਿਚ ਐਮਬਾਪੇ ਨੂੰ ਛੱਡਣ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ 2023 ਲਈ 18 ਮੈਂਬਰੀ ਭਾਰਤੀ ਪਹਿਲਵਾਨਾਂ ਦੀ ਚੋਣ, 17 ਹਰਿਆਣਾ ਤੇ 1 ਪਹਿਲਵਾਨ ਪੰਜਾਬ ਤੋਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry