ਸਤਿਆਰੂਪ ਨੇ ''ਪਿਕੋ ਡੇ ਓਰੀਜ਼ਾਬਾ'' ਚੋਟੀ ''ਤੇ ਲਹਿਰਾਇਆ ਤਿਰੰਗਾ

12/12/2018 1:36:47 AM

ਨਵੀਂ ਦਿੱਲੀ- ਭਾਰਤ ਦੇ ਪਰਬਤਾਰੋਹੀ ਸਤਿਆਰੂਪ ਸਿਧਾਂਤ ਨੇ ਉੱਤਰੀ ਅਮਰੀਕਾ ਦੇ ਮੈਕਸੀਕੋ 'ਚ ਮਾਊਂਟ 'ਪਿਕੋ ਡੇ ਓਰੀਜ਼ਾਬਾ' ਚੋਟੀ 'ਤੇ ਪਹੁੰਚ ਕੇ ਉਥੇ ਜਨ-ਮਨ-ਗਣ ਗਾਉਂਦੇ ਹੋਏ ਤਿਰੰਗਾ ਲਹਿਰਾਇਆ, ਜੋ ਸਾਰੇ ਭਾਰਤੀਆਂ ਲਈ ਮਾਣ ਦਾ ਪਲ ਬਣ ਗਿਆ।  
ਸਤਿਆਰੂਪ ਨੇ ਇਹ ਚੜ੍ਹਾਈ ਹਾਲ ਹੀ 'ਚ ਪੂਰੀ ਕੀਤੀ। ਸਤਿਆਰੂਪ ਨੂੰ ਹੁਣ ਵਿਸ਼ਵ ਰਿਕਾਰਡ ਬਣਾਉਣ ਲਈ ਸਿਰਫ ਇਕ ਚੋਟੀ 'ਤੇ ਚੜ੍ਹਨਾ ਬਾਕੀ ਹੈ। ਉਸ ਨੇ 18 ਜਨਵਰੀ ਨੂੰ ਮਾਊਂਟ ਸਿਡਲੇ 'ਤੇ ਚੜ੍ਹਨ ਦਾ ਟੀਚਾ ਤੈਅ ਕੀਤਾ ਹੈ। ਇਸ ਨਾਲ ਉਹ ਸੱਤਾਂ ਮਹਾਦੀਪਾਂ ਦੀਆਂ 7 ਚੋਟੀਆਂ ਅਤੇ 7 ਜਵਾਲਾਮੁਖੀ ਪਰਬਤਾਂ ਨੂੰ ਫਤਿਹ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਬਣ ਜਾਵੇਗਾ ।