ਇਹ ਪੰਜਾਬੀ ਨਿਊਜ਼ੀਲੈਂਡ ਫੁੱਟਬਾਲ ਟੀਮ ਵੱਲੋਂ ਖੇਡ ਕੇ ਗੱਡ ਰਿਹੈ ਜਿੱਤ ਦੇ ਝੰਡੇ

07/30/2019 12:57:41 PM

ਸਪੋਰਟਸ ਡੈਸਕ—ਪੰਜਾਬੀ ਦੁਨੀਆ ਦੇ ਜਿਸ ਵੀ ਖ਼ਿੱਤੇ 'ਤੇ ਗਏ ਹਨ ਉੱਥੇ ਆਪਣੀ ਜੁਝਾਰੂ ਸ਼ਖਸੀਅਤ ਆਪਣੀ ਸਖਤ ਮਿਹਨਤ ਸਦਕਾ ਹਰ ਪਾਸੇ ਨਾਮਣਾ ਖੱਟ ਰਹੇ ਹਨ। ਬਹੁਤ ਸਾਰੇ ਪੰਜਾਬੀ ਹਨ ਜਿੰਨ੍ਹਾਂ ਨੇ ਦੁਨੀਆਂ ਭਰ 'ਚ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਹੀ ਪੰਜਾਬੀਆਂ ਵਾਂਗ ਨਿਊਜ਼ੀਲੈਂਡ 'ਚ ਪੰਜਾਬੀ ਮੂਲ ਦੇ ਫੁੱਟਬਾਲਰ ਸਰਪ੍ਰੀਤ ਸਿੰਘ ਨੇ ਫੁੱਟਬਾਲ 'ਚ ਕਾਫੀ ਸਫਲਤਾ ਹਾਸਲ ਕੀਤੀ ਹੈ। 

ਉਸ ਨੇ ਸਿਰਫ 15 ਸਾਲ ਦੀ ਉਮਰ ਤੋਂ ਹੀ ਫੁੱਟਬਾਲ ਖੇਡਣ ਦਾ ਸਫਰ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਆਪਣੇ ਸ਼ਾਨਦਾਰ ਹੁਨਰ ਤੇ ਆਪਣੇ ਚੰਗੇ ਪ੍ਰਦਰਸ਼ਨ ਰਾਹੀਂ ਨਿਊਜ਼ੀਲੈਂਡ ਦੀ ਟੀਮ 'ਚ ਜਗ੍ਹਾ ਬਣਾਈ। ਖਾਸ ਗੱਲ ਇਹ ਹੈ ਕਿ ਸਰਪ੍ਰੀਤ ਸਿੰਘ ਕੋਲ ਚਾਰ ਸੀਨੀਅਰ ਕੌਮਾਂਤਰੀ ਕੈਪ ਹਨ। ਆਪਣੇ ਸਕੂਲ ਸਮੇਂ ਤੋਂ ਹੀ ਉਸ ਨੂੰ ਫੁੱਟਬਾਲ ਖੇਡਣ ਦਾ ਸ਼ੌਕ ਸੀ। ਅੱਜ ਇਸ ਪੰਜਾਬੀ ਨੇ ਫੁੱਟਬਾਲ ਦੀ ਖੇਡ 'ਚ ਪੂਰੀ ਦੁਨੀਆ 'ਚ ਪੰਜਾਬੀਆਂ ਦਾ ਮਾਣ ਵਧਾਇਆ ਹੈ। ਸਰਪ੍ਰੀਤ ਸਿੰਘ ਨਿਊਜ਼ੀਲੈਂਡ ਵੱਲੋਂ ਕਈ ਦੇਸ਼ਾਂ 'ਚ ਜਾ ਕੇ ਮੈਚ ਜਿੱਤ ਕੇ ਆਇਆ ਹੈ ਜਿੰਨ੍ਹਾਂ 'ਚ ਜਰਮਨੀ, ਇੰਗਲੈਂਡ, ਜਪਾਨ ਵਰਗੇ ਦੇਸ਼ ਸ਼ਾਮਿਲ ਹਨ।

Tarsem Singh

This news is Content Editor Tarsem Singh