ਸਰਿਤਾ ਬੀ.ਐੱਫ.ਆਈ. ਕਾਰਜਕਾਰੀ ਪਰਿਸ਼ਦ 'ਚ ਮਹਿਲਾ ਮੁੱਕੇਬਾਜ਼ਾਂ ਦੀ ਪ੍ਰਤੀਨਿਧੀ ਚੁਣੀ ਗਈ

01/10/2018 4:30:26 PM

ਨਵੀਂ ਦਿੱਲੀ, (ਬਿਊਰੋ)— ਸਾਬਕਾ ਵਿਸ਼ਵ ਅਤੇ ਏਸ਼ੀਆਈ ਚੈਂਪੀਅਨ ਐੱਲ. ਸਰਿਤਾ ਦੇਵੀ ਨੂੰ ਰਾਸ਼ਟਰੀ ਮਹਾਸੰਘ ਦੀ ਕਾਰਜਕਾਰੀ ਪਰਿਸ਼ਦ 'ਚ ਅੱਜ ਮਹਿਲਾ ਮੁੱਕੇਬਾਜ਼ਾਂ ਦੀ ਪ੍ਰਤੀਨਿਧੀ ਚੁਣੀ ਗਈ। ਪਿਛਲੇ ਸਾਲ ਏਸ਼ੀਆਈ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਣ ਵਾਲੀ ਸਰਿਤਾ ਨੂੰ ਰੋਹਤਕ 'ਚ ਚਲ ਰਹੀ ਰਾਸ਼ਟਰੀ ਚੈਂਪੀਅਨਸ਼ਿਪ ਦੇ ਦੌਰਾਨ ਵੋਟਿੰਗ 'ਚ 31 ਟੀਮ ਕਪਤਾਨਾਂ 'ਚੋਂ 22 ਦੇ ਵੋਟ ਮਿਲੇ। ਉਨ੍ਹਾਂ ਨੇ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਦੀ ਸੀਮਾ ਪੂਨੀਆ ਨੂੰ ਹਰਾਇਆ।

4 ਵਾਰ ਦੀ ਏਸ਼ੀਆਈ ਚੈਂਪੀਅਨ ਸਰਿਤਾ ਨੇ ਕਿਹਾ ਕਿ ਮੈਂ ਮਹਿਲਾ ਮੁੱਕੇਬਾਜ਼ਾਂ ਦੀਆਂ ਸਮਸਿਆਵਾਂ ਨੂੰ ਰੱਖਾਂਗੀ ਕਿਉਂਕਿ ਮੇਰੇ ਕੋਲ ਉਸਦਾ ਵਿਵਹਾਰਕ ਅਨੁਭਵ ਵੀ ਹੈ ।  ਉਨ੍ਹਾਂ ਨੇ ਕਿਹਾ ਕਿ ਮੈਂ ਦੋ ਦਿਨ ਦੇ ਅੰਦਰ ਚੋਣ ਲੜਨ ਦਾ ਫੈਸਲਾ ਕੀਤਾ ਕਿਉਂਕਿ ਸੀਨੀਅਰ ਮੁੱਕੇਬਾਜ਼ ਹੋਣ ਦੇ ਨਾਤੇ ਮੇਰਾ ਮੰਨਣਾ ਹੈ ਕਿ ਲੜਕੀਆਂ ਨੂੰ ਅਤੇ ਉਨ੍ਹਾਂ ਦੇ ਮਸਲਿਆ ਨੂੰ ਆਵਾਜ਼ ਦੇਣਾ ਜਰੂਰੀ ਹੈ ।   ਰਾਸ਼ਟਰਮੰਡਲ ਖੇਡ 'ਚ ਸੋਨਾ ਤਗਮਾ ਜੇਤੂ ਮਨੋਜ ਕੁਮਾਰ ਕਾਰਜਕਾਰੀ ਪਰਿਸ਼ਦ ਵਿੱਚ ਪੁਰਸ਼ ਮੁੱਕੇਬਾਜ਼ਾਂ ਦੇ ਪ੍ਰਤੀਨਿਧੀ ਹਨ। ਉਨ੍ਹਾਂ ਨੂੰ ਗੁਹਾਟੀ 'ਚ ਰਾਸ਼ਟਰੀ ਚੈਂਪੀਅਨਸ਼ਿਪ ਦੇ ਦੌਰਾਨ ਚੁਣਿਆ ਗਿਆ ਸੀ।