ਸਰਿਤਾ, ਸੋਨੀਆ ਤੇ ਲੇਵਿਨਾ ਸੈਮੀਫਾਈਨਲ ''ਚ

11/06/2017 1:58:44 AM

ਵੀਅਤਨਾਮ— ਐੱਲ. ਸਰਿਤਾ ਦੇਵੀ (64 ਕਿ. ਗ੍ਰਾ.) ਤੇ ਦੋ ਹੋਰਨਾਂ ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਅੱਜ ਇਥੇ ਸੈਮੀਫਾਈਨਲ 'ਚ ਪਹੁੰਚ ਕੇ ਏਸ਼ੀਆਈ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਤਮਗੇ ਪੱਕੇ ਕੀਤੇ। 
ਸਰਿਤਾ ਤੋਂ ਇਲਾਵਾ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਸੋਨੀਆ ਲਾਠੇਰ (57 ਕਿ. ਗ੍ਰਾ.) ਤੇ ਲੋਵਿਨਾ ਬੋਰਗੋਹੇਨ (69 ਕਿ. ਗ੍ਰਾ.) ਨੇ ਵੀ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।
ਸਾਬਕਾ ਵਿਸ਼ਵ ਚੈਂਪੀਅਨ ਸਰਿਤਾ ਏਸ਼ੀਆਈ ਚੈਂਪੀਅਨਸ਼ਿਪ ਵਿਚ ਆਪਣਾ ਛੇਵਾਂ ਤਮਗਾ ਪ੍ਰਾਪਤ ਕਰੇਗੀ। ਉਸ ਨੇ ਉਜ਼ਬੇਕਿਸਤਾਨ ਦੀ ਮਾਫਤੂਨਾਖੋਨ ਮੇਲਿਵਾ ਨੂੰ ਹਰਾਇਆ, ਜਦਕਿ ਸੋਨੀਆ (57 ਕਿ. ਗ੍ਰਾ.) ਨੇ ਕੁਆਰਟਰ ਫਾਈਨਲ ਵਿਚ ਕਜ਼ਾਕਿਸਤਾਨ ਦੀ ਜਾਜਿਮ ਇਸਨੋਵਾ ਨੂੰ ਹਰਾਇਆ। ਉਥੇ ਹੀ ਲੋਵਿਨਾ ਨੇ ਮੰਗੋਲੀਆ ਦੀ ਅਰਦੇਨੇਤੂਆ ਏਨਖਬਾਟਰ ਨੂੰ ਸਰਬਸੰਮਤੀ ਦੇ ਫੈਸਲੇ ਵਿਚ ਹਰਾਇਆ।