ਸਰਫਰਾਜ਼ ਦੀ ਪੱਕੀ ਕਪਤਾਨੀ ਗਈ, ਬਾਬਰ ਆਜਮ ਹੀ ਰਹੇਗਾ ਵਨ ਡੇ ਕਪਤਾਨ

02/06/2020 10:29:00 PM

ਕਰਾਚੀ— ਪਾਕਿਸਤਾਨ ਦੇ ਚੋਟੀ ਦੇ ਬੱਲੇਬਾਜ਼ ਬਾਬਰ ਆਜਮ ਨੂੰ ਰਾਸ਼ਟਰੀ ਵਨ ਡੇ ਅੰਤਰਰਾਸ਼ਟਰੀ ਟੀਮ ਦਾ ਕਪਤਾਨ ਬਣਾਇਆ ਜਾਣਾ ਲਗਭਗ ਤੈਅ ਹੈ। ਉਹ ਟੀ-20 ਸਵਰੂਪ 'ਚ ਪਹਿਲਾਂ ਹੀ ਵਿਕਟਕੀਪਰ ਬੱਲੇਬਾਜ਼ ਸਰਫਰਾਜ਼ ਅਹਿਮਦ ਦੀ ਜਗ੍ਹਾ ਕਪਤਾਨ ਬਣਾਏ ਜਾ ਚੁੱਕੇ ਹਨ। ਪਾਕਿਸਤਾਨ ਕ੍ਰਿਕਟ ਬੋਰਡ ਨੇ ਅਕਤੂਬਰ 'ਚ ਸਰਫਰਾਜ਼ ਨੂੰ ਟੈਸਟ ਤੇ ਟੀ-20 ਟੀਮਾਂ ਤੋਂ ਹਟਾ ਦਿੱਤਾ ਸੀ ਤੇ ਉਸਦੀ ਜਗ੍ਹਾ ਅਜਹਰ ਅਲੀ ਨੂੰ ਪੰਜ ਵਨ ਡੇ ਸਵਰੂਪ ਜਦਕਿ ਬਾਬਰ ਨੂੰ ਟੀ-20 'ਚ ਕਪਤਾਨ ਬਣਾਇਆ ਗਿਆ ਸੀ।
ਪੀ. ਸੀ. ਬੀ. ਨੇ ਹਾਲਾਂਕਿ ਫਿਰ ਵਨ ਡੇ ਸਵਰੂਪ ਦੇ ਲਈ ਕਪਤਾਨ ਦਾ ਐਲਾਨ ਨਹੀਂ ਕੀਤਾ ਸੀ ਕਿਉਂਕਿ ਪਾਕਿਸਤਾਨ ਦਾ ਅਗਲਾ 50 ਓਵਰ ਦਾ ਮੁਕਾਬਲਾ ਇੱਥੇ ਤਿੰਨ ਅਪ੍ਰੈਲ ਨੂੰ ਬੰਗਲਾਦੇਸ਼ ਵਿਰੁੱਧ ਇਕਮਾਤਰ ਮੈਚ ਹੈ। ਆਲੋਚਕਾਂ ਨੇ ਹਾਲਾਂਕਿ ਕਿਹਾ ਕਿ ਸਰਫਰਾਜ਼ ਨੂੰ ਵਨ ਡੇ ਅੰਤਰਰਾਸ਼ਟਰੀ ਸਵਰੂਪ 'ਚ ਕਪਤਾਨੀ ਤੋਂ ਹਟਾਉਣ ਦਾ ਫੈਸਲਾ ਆਸਾਨ ਨਹੀਂ ਹੋਵੇਗਾ ਕਿਉਂਕਿ ਇਸ ਵਿਕਟਕੀਪਰ ਬੱਲੇਬਾਜ਼ ਦੀ ਅਗਵਾਈ 'ਚ ਪਾਕਿਸਤਾਨ ਨੇ ਲਗਾਤਾਰ 6 ਮੈਚ ਜਿੱਤੇ ਹਨ।

Gurdeep Singh

This news is Content Editor Gurdeep Singh