ਵੀਡੀਓ : ਜਦੋਂ ਅਫਰੀਕੀ ਬੱਲੇਬਾਜ਼ ਨੂੰ ਸਰਫਰਾਜ਼ ਨੇ ਕਿਹਾ, ਵੇ ਕਾਲਿਆ, ਤੇਰੀ ਅੰਮੀ ਅੱਜ ਕਿੱਥੇ ਬੈਠੀ ਹੈ?

01/23/2019 2:30:40 PM

ਸਪੋਰਟਸ ਡੈਸਕ— ਐਂਡਿਲ ਫੇਹਲੁਕਵਾਇਓ ਦੇ ਆਲਰਾਊਂਡਰ ਪ੍ਰਦਰਸ਼ਨ ਅਤੇ ਰੇਸੀ ਡਸੇਨ ਦੀ ਬਿਹਤਰੀਨ ਪਾਰੀ ਦੀ ਬਦੌਲਤ ਅਫਰੀਕਾ ਨੇ ਮੰਗਲਵਾਰ ਨੂੰ ਦੂਜੇ ਵਨ ਡੇ 'ਚ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਸੀਰੀਜ਼ 1-1 ਨਾਲ ਬਰਾਬਰ ਕੀਤੀ। ਅਜਿਹੇ 'ਚ ਦੂਜੇ ਵਨ ਡੇ ਮੈਚ ਦੇ ਦੌਰਾਨ ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨਵੇਂ ਵਿਵਾਦਾਂ 'ਚ ਘਿਰ ਗਏ ਹਨ। ਦਰਅਸਲ, ਸਰਫਰਾਜ਼ ਅਹਿਮਦ 'ਤੇ ਸਾਊਥ ਅਫਰੀਕੀ ਖਿਡਾਰੀ ਐਂਡਿਲ ਫੇਹਲੁਕਵਾਇਓ 'ਤੇ ਨਸਲੀ ਟਿੱਪਣੀ ਕਰਨ ਦਾ ਦੋਸ਼ ਲੱਗਾ ਹੈ। ਜਿਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।


ਸਰਫਰਾਜ਼ 'ਤੇ ਦੋਸ਼ ਹਨ ਕਿ ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਅਸ਼ਵੇਤ ਕ੍ਰਿਕਟਰ ਐਂਡਿਲ 'ਤੇ ਨਸਲੀ ਟਿੱਪਣੀ ਕੀਤੀ ਅਤੇ ਉਨ੍ਹਾਂ ਦੀ ਮਾਂ ਲਈ ਅਪਸ਼ਬਦ ਬੋਲੇ। ਸਰਫਰਾਜ਼ ਅਹਿਮਦ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਸਾਊਥ ਅਫਰੀਕਾ ਬੈਟਿੰਗ ਕਰ ਰਿਹਾ ਸੀ। ਸਰਫਰਾਜ਼ ਦੀਆਂ ਅਪਮਾਨਜਨਕ ਗੱਲਾਂ ਸਟੰਪ 'ਚ ਲੱਗੇ ਮਾਈਕ 'ਚ ਰਿਕਾਰਡ ਹੋ ਗਈਆਂ। ਜੇਕਰ ਸਰਫਰਾਜ਼ 'ਤੇ ਨਸਲੀ ਟਿੱਪਣੀ ਕਰਨ ਦਾ ਦੋਸ਼ ਸਹੀ ਸਾਬਤ ਹੋਇਆ ਤਾਂ ਉਨ੍ਹਾਂ 'ਤੇ ਨਿਯੰਮÎਾਂ ਦੇ ਮੁਤਾਬਕ ਘੱਟੋ-ਘੱਟ 4 ਟੈਸਟ ਜਾਂ 8 ਵਨ ਡੇ ਮੈਚਾਂ ਦਾ ਬੈਨ ਲਗ ਸਕਦਾ ਹੈ। ਸਰਫਰਾਜ਼ ਦੇ ਇਸ ਵਿਵਹਾਰ ਲਈ ਫੈਂਸ ਉਨ੍ਹਾਂ 'ਤੇ ਗੁੱਸੇ ਹੋ ਰਹੇ ਹਨ। ਉਹ ਸੋਸ਼ਲ ਮੀਡੀਆ 'ਤੇ ਕੁਝ ਇਸ ਤਰ੍ਹਾਂ ਭੜਾਸ ਕੱਢ ਰਹੇ ਹਨ।

 

 

 

 

Tarsem Singh

This news is Content Editor Tarsem Singh