ਪਾਕਿ 'ਤੇ ਵੱਡੀ ਜਿੱਤ ਤੋਂ ਬਾਅਦ ਪੁਲਸ ਦੇ ਫੰਦੇ 'ਚ ਫਸੇ ਸਰਦਾਰ ਸਿੰਘ, ਪੁੱਛ-ਗਿੱਛ ਲਈ ਬੁਲਾਇਆ...!

06/19/2017 5:54:00 PM

ਨਵੀਂ ਦਿੱਲੀ— ਭਾਰਤੀ ਹਾਕੀ ਟੀਮ ਵਰਲਡ ਲੀਗ ਸੈਮੀਫਾਈਨਲ 'ਚ ਪਾਕਿਸਤਾਨ ਨੂੰ 7-1 ਨਾਲ ਹਰਾ ਦੇ ਇੱਕ ਦਿਨ ਬਾਅਦ ਹੀ ਭਾਰਤੀ ਟੀਮ ਪਰੇਸ਼ਾਨੀ 'ਚ ਘਿਰ ਗਈ ਹੈ। ਅਸਲ 'ਚ,  ਸਾਬਕਾ ਭਾਰਤੀ ਕਪਤਾਨ ਸਰਦਾਰ ਸਿੰਘ ਨੂੰ ਯਾਰਕਸ਼ਾਇਰ ਪੁਲਸ ਵਲੋਂ ਸਾਲ ਭਰ ਪੁਰਾਣੇ ਯੋਨ ਉਤਪੀੜਨ ਨਾਲ ਜੁੜੇ ਮਾਮਲੇ 'ਚ ਪੁੱਛ-ਗਿੱਛ ਲਈ ਬੁਲਾਇਆ ਗਿਆ। ਭਾਰਤੀ ਟੀਮ ਇਨ੍ਹਾਂ ਦਿਨਾਂ 'ਚ ਹਾਕੀ ਵਰਲਡ ਲੀਗ ਟੂਰਨਾਮੈਂਟ ਲਈ ਲੰਡਨ 'ਚ ਹੈ। ਟੀਮ ਮੈਨੇਜਮੈਂਟ ਇਸ ਗੱਲ ਤੋਂ ਬਹੁਤ ਪਰੇਸ਼ਾਨ ਹਨ ਕਿ ਸਰਦਾਰ ਨੂੰ ਬਿਨਾਂ ਕਿਸੇ ਪੁਰਾਣੀ ਸੂਚਨਾ ਦੇ ਟੂਰਨਾਮੈਂਟ 'ਚ ਹੀ ਪੁੱਛ-ਗਿਛ ਲਈ ਬੁਲਾਇਆ ਗਿਆ। ਪਿਛਲੇ ਸਾਲ ਭਾਰਤੀ ਮੂਲ ਦੀ ਬ੍ਰਿਟਿਸ਼ ਹਾਕੀ ਖਿਡਾਰਨ ਨੇ ਆਪਣੇ ਮੰਗੇਤਰ ਅਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ 'ਤੇ ਯੋਨ ਉਤਪੀੜਨ ਦਾ ਇਲਜ਼ਾਮ ਲਗਾਇਆ ਸੀ।
ਟੀਮ ਮੈਨਮੇਜਮੈਂਟ ਵੱਲੋਂ ਦੱਸਿਆ ਗਿਆ ਕਿ ਟੀਮ ਇਸ ਸਮੇਂ ਲੰਦਨ 'ਚ ਹੈ ਅਤੇ ਸਰਦਾਰ ਨੂੰ ਪੁੱਛਗਿਛ ਲਈ ਲੀਡਸ ਬੁਲਾਇਆ ਗਿਆ। ਸਾਨੂੰ ਤਾਂ ਇਹ ਵੀ ਪਤਾ ਨਹੀਂ ਕਿ ਕਿਹੜੇ ਨਵੇਂ ਮਾਮਲੇ 'ਚ ਸਰਦਾਰ ਤੋਂ ਪੁੱਛਗਿਛ ਕੀਤੀ ਗਈ, ਜਾਂ ਉਹੀ ਪੁਰਾਣਾ ਮਾਮਲਾ ਹੈ। ਸਾਨੂੰ ਇੱਥੇ ਆਏ 10 ਦਿਨ ਤੋਂ ਜ਼ਿਆਦਾ ਦਿਨ ਹੋ ਗਏ ਹਨ, ਜੇਕਰ ਪੁਰਾਣੇ ਮਾਮਲੇ 'ਚ ਪੁੱਛਗਿਛ ਕਰਨੀ ਸੀ, ਤਾਂ ਪੁਲਸ ਨੇ ਇੰਨਾ ਇੰਤਜ਼ਾਰ ਕਿਉਂ ਕੀਤਾ।
ਔਰਤ ਨੇ ਇਲਜ਼ਾਮ ਲਗਾਇਆ ਸੀ ਕਿ ਸਰਦਾਰ ਸਿੰਘ ਨੇ 2014 'ਚ ਉਸ ਨਾਲ ਕੁੜਮਾਈ ਕੀਤੀ। ਇਸਦੇ ਬਾਅਦ ਦੋਨਾਂ ਦੇ 'ਚ ਸਰੀਰਕ ਸੰਬੰਧ ਬਣੇ ਅਤੇ ਉਹ ਗਰਭਵਤੀ ਹੋ ਗਈ। ਇਲਜ਼ਾਮ ਹੈ ਕਿ ਸਰਦਾਰ ਸਿੰਘ ਨੇ ਉਨ੍ਹਾ ਂਨੂੰ ਗਰਭਪਾਤ ਲਈ ਮਜਬੂਰ ਕਰ ਦਿੱਤਾ। ਪੁਲਸ ਵਿੱਚ ਦਰਜ ਸ਼ਿਕਾਇਤ ਅਨੁਸਾਰ, ਦੋਨਾਂ ਵਿੱਚ ਇੱਕ ਸੋਸ਼ਲ ਨੇਟਵਰਕਿੰਗ ਸਾਇਟ ਦੇ ਜਰੀਏ ਦੋਸਤੀ ਹੋਈ ਅਤੇ ਉਹ 2012 ਵਿੱਚ ਸਰਦਾਰ ਸਿੰਘ ਨੂੰ ਮਿਲੀ ਸੀ।