ਇੰਗਲੈਂਡ ਦੀ ਮਹਿਲਾ ਕ੍ਰਿਕਟਰ ਸਾਰਾ ਟੇਲਰ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਫੈਸਲਾ

09/27/2019 6:09:09 PM

ਸਪੋਰਸਟ ਡੈਸਕ— ਇੰਗਲੈਂਡ ਮਹਿਲਾ ਕ੍ਰਿਕਟ ਟੀਮ ਦੀ ਵਿਕਟਕੀਪਰ ਅਤੇ ਬੱਲੇਬਾਜ਼ ਸਾਰਾ ਟੇਲਰ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਲੈ ਲਿਆ ਹੈ। 30 ਸਾਲਾਂ ਦੀ ਸਾਰਾ ਟੇਲਰ ਨੇ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ 'ਚ 2006 'ਚ ਡੈਬਿਊ ਕੀਤਾ ਸੀ ਅਤੇ ਹੁਣ ਤਕ ਉਹ 226 ਵਾਰ ਇੰਗਲੈਂਡ ਦੀ ਟੀਮ ਲਈ ਖੇਡ ਚੁੱਕੀ ਹਨ। ਸਾਰਾ ਨੇ ਇੰਗਲੈਂਡ ਲਈ 10 ਟੈਸਟ, 126 ਵਨ-ਡੇ ਅਤੇ 90 ਟੀ -20 ਮੈਚ ਖੇਡੇ ਹਨ। ਉਸ ਨੂੰ ਵਿਸ਼ਵ ਦੇ ਬੈਸਟ ਵਿਕਟਕੀਪਰ ਬੱਲੇਬਾਜ਼ਾਂ 'ਚ ਗਿਣਿਆ ਜਾਂਦਾ ਹੈ।PunjabKesari
ਤਿੰਨੋਂ ਫਾਰਮੈਟ ਮਿਲਾ ਕੇ ਸਾਰਾ ਦੇ ਖਾਤੇ 'ਚ 6,533 ਅੰਤਰਰਾਸ਼ਟਰੀ ਦੌੜਾਂ (300 ਟੈਸਟ, 4056 ਵਨਡੇ ਅਤੇ 2177 ਟੀ 20) ਹਨ। ਸਾਰਾ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਕੁੱਲ ਸੱਤ ਸੈਂਕੜੇ ਅਤੇ 36 ਅਰਧ ਸੈਂਕੜੇ ਲਗਾਏ ਹਨ।ਇਸ ਤੋਂ ਇਲਾਵਾ ਉਹ ਆਪਣੀ ਤੇਜ਼ ਵਿਕਟਕੀਪਿੰਗ ਦੀ ਤੁਲਨਾ ਟੀਮ ਇੰਡੀਆ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨਾਲ ਵੀ ਹੋ ਚੁੱਕੀ ਹੈ।PunjabKesari

ਟੇਲਰ ਨੇ ਮਹਿਲਾ ਕ੍ਰਿਕਟ ਇਤਿਹਾਸ 'ਚ ਤਿੰਨ ਫਾਰਮੈਟ ਮਿਲਾ ਕੇ ਸਭ ਤੋਂ ਜ਼ਿਆਦਾ 232 ਸ਼ਿਕਾਰ ਕੀਤੇ ਹਨ। ਹਾਲ ਹੀ ਦੇ ਦਿਨਾਂ 'ਚ ਏਨਜਾਇਟੀ ਦੀ ਵਜ੍ਹਾ ਨਾਲ ਸਾਰਾ ਕ੍ਰਿਕਟ ਦਾ ਮਜ਼ਾ ਨਹੀਂ ਲੈ ਪਾ ਰਹੀ ਸੀ ਅਤੇ ਇਸੇ ਵਜ੍ਹਾ ਕਰਕੇ ਉਸ ਨੇ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ।

PunjabKesari 


Related News