IPL 11: ਧੋਨੀ ਦੀ ਟੀਮ ਦੀ ਜਿੱਤ 'ਤੇ ਨੱਚਣ ਲੱਗੀ ਬਿੱਗ ਬਾਸ ਦੀ ਸਾਬਕਾ ਮੁਕਾਬਲੇਬਾਜ਼ ਸਪਨਾ ਭਵਨਾਨੀ

04/08/2018 3:28:19 PM

ਮੁੰਬਈ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 11ਵੇਂ ਸੀਜ਼ਨ ਦਾ ਪਹਿਲਾਂ ਮੈਚ ਚੇਨਈ ਅਤੇ ਮੁੰਬਈ ਦੇ ਵਿਚਕਾਰ ਬਹੁਤ ਰੋਮਾਂਚਕ ਰਿਹਾ। ਡਾਵੇਨ ਬ੍ਰਾਵੋ ਦੀਆਂ 30 ਗੇਂਦਾਂ 'ਚ 68 ਦੋੜਾਂ ਦੀ ਮਦਦ ਨਾਲ ਚੇਨਈ ਨੇ ਆਈ.ਪੀ.ਐੱਲ-11 ਦੇ ਬਹੁਤ ਰੁਮਾਂਚਕ ਪਹਿਲੇ ਮੈਚ 'ਚ ਮੁੰਬਈ ਨੂੰ ਇਕ ਗੇਂਦ ਬਾਕੀ ਰਹਿੰਦੇ ਇਕ ਵਿਕਟ ਨਾਲ ਹਰਾਇਆ। ਇਸ ਮੈਚ 'ਚ ਵੱਡੀ ਸੰਖਿਆ 'ਚ ਧੋਨੀ ਦੀ ਟੀਮ ਨੂੰ ਸਪਾਟ ਕਰ ਕੇ ਦਰਸ਼ਕ ਸਟੇਡੀਅਮ ਪਹੁੰਚੇ ਸਨ। ਮੈਚ 'ਚ ਜਿਵੇ ਚੀ ਚਨੇਈ ਦੀ ਜਿੱਤ ਹੋਈ ਬਿਗ ਬਾਸ ਦੀ ਸਾਬਕਾ ਮੁਕਾਬਲੇਬਾਜ਼ ਸਪਨਾ ਭਵਨਾਨੀ ਖੁਸ਼ੀ ਨਾਲ ਨੱਚਣ ਲੱਗੀ।
ਸਪਨਾ ਨੇ ਆਪਣੀ ਵਿਕਟ੍ਰੀ ਡਾਂਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਹੈ। ਸੈਲੀਬ੍ਰਿਟੀ ਹੇਅਰਡ੍ਰੈਸਰ ਸਪਨਾ ਨੇ ਬਿਗ ਬਾਸ ਸੀਜ਼ਨ 6 'ਚ ਹਿੱਸਾ ਲਿਆ ਸੀ। ਉਹ ਸ਼ੋ 'ਚ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਬਹੁਤ ਚਰਚਿਤ ਰਹੀ ਸੀ। ਦੱਸ ਦਈਏ ਕਿ ਸਪਨਾ ਬਾਲੀਵੁੱਡ ਦੇ ਨਾਲ ਖੇਡ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਦੀ ਹੇਅਰਡ੍ਰੈਸਰ ਹੈ। ਸਪਨਾ ਦੇ ਕਲਾਇੰਟ ਮਹਿੰਦਰ ਸਿੰਘ ਧੋਨੀ, ਉਨ੍ਹਾਂ ਦੀ ਪਤਨੀ ਸਾਕਸ਼ੀ, ਅਭਿਨੇਤਾ ਜਾਨ ਇਬਰਾਹਿਮ ਵਰਗੇ ਸਿਤਾਰੇ ਹਨ।


ਇਸ ਤੋਂ ਪਹਿਲਾਂ ਵੀ ਕਈ ਬਾਰ ਧੋਨੀ ਨੂੰ ਸਪਾਟ ਕਰਨ ਲਈ ਸਪਨਾ ਸਟੇਡੀਅਮ 'ਚ ਮੈਚ ਦੇਖਣ ਆਈ ਹੈ। ਮੈਚ ਦੇ ਬਾਅਦ ਉਨ੍ਹਾਂ ਨੇ ਸੁਰੇਸ਼ ਰੈਨਾ ਦੇ ਨਾਲ ਖਿਚਵਾਈ ਆਪਣੀ ਤਸਵੀਰ ਵੀ ਸ਼ੇਅਰ ਕੀਤੀ। ਸਪਨਾ ਨੇ ਆਪਣੇ ਨਾਲ ਗੈਂਗਰੇਪ ਅਤੇ ਯੋਨ ਸ਼ੋਸ਼ਣ ਦੀ ਗੱਲ ਕਹਿ ਕੇ ਬਹੁਤ ਸੁਰਖੀਆਂ ਬਟੋਰੀਆਂ ਸਨ। ਸਪਨਾ ਨੇ ਸ਼ੋਅ ਦੇ ਦੌਰਾਨ ਸਲਮਾਨ ਖਾਨ ਦੇ ਲਈ ਵੀ ਬਹੁਤ ਵਿਵਾਦਿਤ ਬਿਆਨ ਦਿੱਤੇ ਸਨ।