ਮੁੱਕੇਬਾਜ਼ਾਂ ਨੂੰ ਸਿਰਫ ਟ੍ਰਾਇਲਸ ''ਚ ਹੀ ਨਹੀਂ ਸਗੋਂ ਹਰ ਸਮੇਂ ਸਰਵਸ਼੍ਰੇਸ਼ਠ ਰਹਿਣਾ ਹੋਵੇਗਾ : ਨੀਵਾ

07/05/2018 12:44:46 PM

ਨਵੀਂ ਦਿੱਲੀ— ਭਾਰਤੀ ਮੁੱਕੇਬਾਜ਼ੀ ਦੇ ਹਾਈ ਪਰਫਾਰਮੈਂਸ ਨਿਰਦੇਸ਼ਕ ਸਾਂਟੀਆਗੋ ਨੀਵਾ ਬਦਲੀ ਹੋਈ ਚੋਣ ਨੀਤੀ ਨਾਲ ਹੋਈ ਨਿਰਾਸ਼ਾ ਤੋਂ ਚੰਗੀ ਤਰ੍ਹਾਂ ਜਾਣੂ ਹਨ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਚੰਗੇ ਪ੍ਰਦਰਸ਼ਨ ਨਾਲ ਉਹ ਆਲੋਚਕਾਂ ਨੂੰ ਚੁੱਪ ਕਰਾਉਣ 'ਚ ਸਫਲ ਰਹਿਣਗੇ। ਭਾਰਤੀ ਮੁੱਕੇਬਾਜ਼ੀ ਦੀ ਚੋਣ ਪ੍ਰਕਿਰਿਆ 'ਚ ਕੁਝ ਬਦਲਾਅ ਹੋਇਆ ਜਿਸ 'ਚ ਰਵਾਇਤੀ ਟ੍ਰਾਇਲਸ ਨੂੰ ਇਕਮਾਤਰ ਮਿਆਰ ਨਹੀਂ ਰਖਿਆ ਗਿਆ ਹੈ। 

ਅਗਲੇ ਮਹੀਨੇ ਹੋਣ ਵਲੀਆਂ ਏਸ਼ੀਆਈ ਖੇਡਾਂ ਵਰਗੇ ਵੱਡੇ ਟੂਰਨਾਮੈਂਟ ਦੀ ਟੀਮ ਚੋਣ ਦੇ ਲਈ ਰੈਂਕਿੰਗ ਪ੍ਰਣਾਲੀ, ਮੁੱਕੇਬਾਜ਼ਾਂ ਦੀ ਰਾਸ਼ਟਰੀ ਅਤੇ ਕੌਮਾਂਤਰੀ ਪ੍ਰਤੀਯੋਗਿਤਾਵਾਂ ਅਤੇ ਰਾਸ਼ਟਰੀ ਕੈਂਪ 'ਚ ਪ੍ਰਦਰਸ਼ਨ ਨੂੰ ਆਧਾਰ ਬਣਾਇਆ ਗਿਆ। ਨੀਵਾ ਨੇ ਪੱਤਰਕਾਰਾਂ ਨੂੰ ਕਿਹਾ, ''ਨਿਰਾਸ਼ਾਵਾਂ ਤਾਂ ਹਮੇਸ਼ਾ ਲੱਗੀਆਂ ਰਹਿੰਦੀਆਂ ਹਨ ਪਰ ਇਨ੍ਹਾਂ ਤੋਂ ਨਜਿੱਠਣਾ ਹੁੰਦਾ ਹੈ। ਸਭ ਤੋਂ ਆਸਾਨ ਚੀਜ਼ ਇਹੋ ਹੋਵੇਗੀ ਕਿ ਸਾਰੇ ਵਜ਼ਨ ਵਰਗਾਂ 'ਚ ਟ੍ਰਾਇਲ ਕਰਾਏ ਜਾਣ। ਪਰ ਮੇਰਾ ਮੰਨਣਾ ਹੈ ਕਿ ਮੁੱਕੇਬਾਜ਼ ਦੇ ਪ੍ਰਦਰਸ਼ਨ 'ਤੇ ਕੁਝ ਨਿਸ਼ਚਿਤ ਸਮੇਂ ਤੱਕ ਆਕਲਨ ਕਰਨ ਦੀ ਪ੍ਰਣਾਲੀ 'ਸਹੀ ਹੋਵੇਗੀ'।''