IWF ਨੇ ਸੰਜੀਤਾ ''ਤੇ ਲੱਗੀ ਪਾਬੰਦੀ ਹਟਾਈ

01/23/2019 11:34:33 AM

ਨਵੀਂ ਦਿੱਲੀ— ਕੌਮਾਂਤਰੀ ਵੇਟਲਿਫਟਰ ਮਹਾਸੰਘ (ਆਈ.ਡਬਲਿਊ.ਐੱਫ.) ਨੇ ਰਾਸ਼ਟਰਮੰਡਲ 'ਚ ਸੋਨ ਤਮਗਾ ਜੇਤੂ ਭਾਰਤੀ ਵੇਟਲਿਫਟਰ ਸੰਜੀਤਾ ਚਾਨੂ 'ਤੇ ਲੱਗੀ ਪਾਬੰਦੀ ਬੁੱਧਵਾਰ ਨੂੰ ਹਟਾ ਦਿੱਤੀ। ਕੌਮਾਂਤਰੀ ਵੇਟਲਿਫਟਰ ਮਹਾਸੰਘ ਨੇ ਭਾਰਤੀ ਵੇਟਲਿਫਟਰ ਮਹਾਸੰਘ (ਆਈ.ਡਬਲਿਊ.ਐੱਲ.ਐੱਫ.) ਅਤੇ ਸੰਜੀਤਾ ਨੂੰ ਇਹ ਜਾਣਕਾਰੀ ਦਿੱਤੀ। 

ਆਈ.ਡਬਲਿਊ.ਐੱਫ. ਦੀ ਵਕੀਲ ਈਵਾ ਨਈਰਫਾ ਨੇ ਇਕ ਚਿੱਠੀ 'ਚ ਕਿਹਾ ਕਿ ਪ੍ਰਾਪਤ ਸੂਚਨਾ ਦੇ ਆਧਾਰ 'ਤੇ ਇਸ ਦਾ ਨਿਪਟਾਰਾ ਕਰਦੇ ਹੋਏ ਆਈ.ਡਬਲਿਊ.ਐੱਫ. ਨੇ ਐਥਲੀਟ (ਸੰਜੀਤਾ ਚਾਨੂ) ਦੀ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸੰਜੀਤਾ ਨੇ ਗੋਲਡ ਕੋਸਟ 2018 ਰਾਸ਼ਟਰਮੰਡਲ 'ਚ ਮਹਿਲਾਵਾਂ ਦੇ 53 ਕਿਲੋਗ੍ਰਾਮ ਵਰਗ 'ਚ ਸੋਨ ਤਮਗਾ ਜਿੱਤਿਆ ਸੀ। ਉਹ ਐਨਾਬਾਲਿਕ ਸਟੇਰਾਇਡ ਪ੍ਰੀਖਣ 'ਚ ਪਾਜ਼ੀਟਿਵ ਪਾਈ ਗਈ ਸੀ। ਇਸ ਤੋਂ ਬਾਅਦ ਪਿਛਲੇ ਸਾਲ ਉਨ੍ਹਾਂ ਨੂੰ ਅਸਥਾਈ ਤੌਰ 'ਤੇ ਬੈਨ ਕਰ ਦਿੱਤਾ ਗਿਆ ਸੀ।

Tarsem Singh

This news is Content Editor Tarsem Singh