ਮੈਚ ਫਿਕਸਿੰਗ ਮਾਮਲੇ ''ਚ ਦੋਸ਼ੀ ਸੰਜੀਵ ਨੂੰ ਦਿੱਲੀ ਅਦਾਲਤ ਤੋਂ ਮਿਲੀ ਜਮਾਨਤ

05/02/2020 11:16:38 PM

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਮੈਚ ਫਿਕਸਿੰਗ ਮਾਮਲੇ 'ਚ ਦੋਸ਼ੀ ਸੰਜੀਵ ਚਾਵਲਾ ਨੂੰ ਜਮਾਨਤ ਦੇ ਦਿੱਤੀ ਹੈ। ਹਾਲਾਂਕਿ ਜਮਾਨਤ ਦੇ ਨਾਲ ਹੀ ਕੋਰਟ ਨੇ ਇਕ ਸ਼ਰਤ ਰੱਖੀ ਹੈ ਕਿ ਬਿਨਾ ਆਗਿਆ ਲਈ ਦੇਸ਼ ਤੋਂ ਬਾਹਰ ਨਹੀਂ ਜਾ ਸਕਣਗੇ। ਸਾਲ 2000 'ਚ ਕ੍ਰਿਕਟਰ ਹੈਂਸੀ ਕ੍ਰੋਨੀਆ ਨਾਲ ਜੁੜੇ ਮੈਚ ਫਿਕਸਿੰਗ ਮਾਮਲਿਆਂ 'ਚੋਂ ਇਕ ਮੁਖ ਦੋਸ਼ੀ ਬੁਕੀ ਸੰਜੀਵ ਚਾਵਲਾ ਨੂੰ ਫਰਵਰੀ ਮਹੀਨੇ 'ਚ ਹੀ ਪ੍ਰਸਾਰਿਤ ਕਰ ਭਾਰਤ ਲਿਆ ਗਿਆ ਸੀ। ਦਿੱਲੀ ਪੁਲਸ ਦੀ ਕਰਾਈਮ ਬਰਾਂਚ ਨੇ ਉਸਦੇ ਵਿਰੁੱਧ 2013 'ਚ ਚਾਰਜਸ਼ੀਟ ਫਾਈਨਲ ਕੀਤੀ ਸੀ। 2000 'ਚ ਮੈਚ ਫਿਕਸਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ 'ਚ ਪੁਲਸ ਨੇ ਕੁਲ 6 ਦੋਸ਼ੀ ਬਣਾਏ ਸਨ। ਵਿਸ਼ੇਸ਼ ਜੱਜ ਆਸ਼ੂਤੋਸ਼ ਕੁਮਾਰ ਨੇ ਚਾਵਲਾ ਨੂੰ ਦੋ ਲੱਖ ਰੁਪਏ ਦੇ ਨਿੱਜੀ ਮੁਚਲਕੇ ਤੇ ਇੰਨੀ ਹੀ ਰਾਸ਼ੀ ਦੋ ਜਮਾਨਤ ਦੇ ਨਾਲ ਰਾਹਤ ਦਿੱਤੀ। ਅਦਾਲਤ ਨੇ ਕਿਹਾ ਕਿ ਦੋਸ਼ੀ ਪਿਛਲੇ 76 ਦਿਨਾਂ ਤੋਂ ਹਿਰਾਸਤ 'ਚ ਹੈ ਤੇ ਮਾਮਲੇ 'ਚ ਜਾਂਚ ਪਹਿਲਾਂ ਹੀ ਪੂਰੀ ਹੋ ਗਈ ਹੈ। ਬਹਰਹਾਲ ਅਦਾਲਤ ਨੇ ਚਾਵਲਾ ਨੂੰ ਮਾਮਲੇ 'ਚ ਜਾਂਚ ਅਧਿਕਾਰੀ ਨੂੰ ਆਪਣੀ ਆਵਾਜ ਤੇ ਲਿਖਤ ਦਾ ਨਮੂਨਾ ਦੇਣ ਦਾ ਨਿਰਦੇਸ਼ ਦਿੱਤਾ।
ਪੁਲਸ ਦੇ ਅਨੁਸਾਰ ਸੰਜੀਵ ਚਾਵਲਾ ਪੰਜ ਮੈਚਾਂ ਦੀ ਫਿਕਸਿੰਗ 'ਚ ਸ਼ਾਮਲ ਹੈ। ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਕਰੋਨੇਜ ਵੀ ਇਸ ਮਾਮਲੇ 'ਚ ਸ਼ਾਮਲ ਸੀ। ਕਰੋਨੇਜ ਦੀ 2002 'ਚ ਜਹਾਜ਼ ਦੁਰਘਟਨਾ 'ਚ ਮੌਤ ਹੋ ਗਈ ਸੀ। ਚਾਵਲਾ ਨੇ ਫਰਵਰੀ-ਮਾਰਚ 2000 'ਚ ਦੱਖਣੀ ਅਫਰੀਕਾ ਟੀਮ ਦੌਰੇ ਦੇ ਮੈਚਾਂ ਨੂੰ ਫਿਕਸ ਕਰਨ ਦੇ ਲਈ ਕਰੋਨੇਜ ਦੇ ਨਾਲ ਸਾਜ਼ਿਸ਼ ਕਰਨ 'ਚ ਅਹਿਮ ਭੂਮੀਕਾ ਨਿਭਾਈ ਸੀ।

Gurdeep Singh

This news is Content Editor Gurdeep Singh