ਜਡੇਜਾ ''ਤੇ ਵਿਵਾਦਤ ਟਿੱਪਣੀ ਕਰਨ ਵਾਲੇ ਮਾਂਜਰੇਕਰ ਦੀ BCCI ਦੇ ਕੁਮੈਂਟਰੀ ਪੈਨਲ ਤੋਂ ਛੁੱਟੀ

03/14/2020 1:59:37 PM

ਨਵੀਂ ਦਿੱਲੀ : ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਸੰਜੇ ਮਾਂਜਰੇਕਰ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਕ ਰਿਪੋਰਟ ਮੁਤਾਬਕ ਉਸ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਕੁਮੈਂਟਰੀ ਪੈਨਲ ਤੋਂ ਬਾਹਰ ਕਰ ਦਿੱਤਾ ਹੈ। ਮਾਂਜਰੇਕਰ ਪਿਛਲੇ ਕੁਝ ਸਾਲਾਂ ਤੋਂ ਬੀ. ਸੀ. ਸੀ. ਆਈ. ਦੀ ਕੁਮੈਂਟਰੀ ਪੈਨਲ ਦੇ ਰੈਗੁਲਰ ਮੈਂਬਰ ਰਹੇ ਹਨ। ਬੀ. ਸੀ. ਸੀ. ਆਈ. ਦੇ ਇਸ ਫੈਸਲੇ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਦੀ ਆਈ. ਪੀ. ਐੱਲ. ਵਿਚ ਵੀ ਹਿੱਸੇਦਾਰੀ ਸੰਭਵ ਨਹੀਂ ਹੋਵੇਗੀ ਜੋ ਕਿ ਕੋਰੋਨਾ ਵਾਇਰਸ ਦੀ ਵਜ੍ਹਾ ਤੋਂ 29 ਮਾਰਚ ਦੀ ਜਗ੍ਹਾ ਹੁਣ 15 ਅਪ੍ਰੈਲ ਨੂੰ ਸ਼ੁਰੂ ਹੋਵੇਗਾ।

PunjabKesari

ਰਿਪੋਰਟ ਮੁਤਾਬਕ ਇਸੇ ਵਜ੍ਹਾ ਤੋਂ ਉਸ ਨੇ ਦੱਖਣੀ ਅਫਰੀਕਾ ਖਿਲਾਫ ਪਹਿਲੇ ਵਨ ਡੇ ਦੇ ਲਈ ਧਰਮਸ਼ਾਲਾ ਦੀ ਯਾਤਰਾ ਨਹੀਂ ਕੀਤੀ। ਇਹ ਮੈਚ ਇਕ ਵੀ ਗੇਂਦ ਸੁੱਟੇ ਬਿਨਾ ਮੀਂਹ ਦੀ ਵਜ੍ਹਾ ਤੋਂ ਰੱਦ ਕਰ ਦਿੱਤਾ ਗਿਆ ਸੀ। ਇਸ ਮੈਚ ਵਿਚ ਉਸ ਦੇ ਸਾਥੀ ਕੁਮੈਂਟੇਟਰ ਸੁਨੀਲ ਗਾਵਸਕਰ, ਮੁਰਲੀ ਕਾਰਤਿਕ ਅਤੇ ਲਕਸ਼ਮਣ ਸ਼ਿਵਰਾਮਕ੍ਰਿਸ਼ਣਨ ਮੌਜੂਦ ਸਨ।

PunjabKesari

ਜ਼ਿਕਰਯੋਗ ਹਾ ਕਿ ਮਾਂਜਰੇਕਰ ਨੇ ਵਰਲਡ ਕੱਪ 2019 ਦੌਰਾਨ ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਖਿਡਾਰੀ ਰਵਿੰਦਰ ਜਡੇਜਾ ਨੂੰ ਲੈ ਕੇ ਵਿਵਾਦਤ ਟਿੱਪਣੀ ਕੀਤੀ ਸੀ। ਉਸ ਸਮੇਂ ਕੁਮੈਂਟੇਟਰ ਨੂੰ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਤੋਂ ਬਾਅਦ ਵੀ ਸਾਬਕਾ ਖਿਡਾਰੀ ਨੇ ਇਸ ਨੂੰ ਜਾਰੀ ਰੱਖਿਆ ਅਤੇ ਕੋਲਕਾਤਾ ਦੇ ਇਤਿਹਾਸਕ ਈਡਨ ਗਾਰਡਨ ਵਿਚ ਖੇਡੇ ਗਏ ਪਿੰਕ ਬਾਲ ਟੈਸਟ ਵਿਚ ਸਾਥੀ ਕੁਮੈਂਟੇਟਰ ਹਰਸ਼ਾ ਭੋਗਲੇ 'ਤੇ ਕ੍ਰਿਕਟ ਨਾ ਖੇਡੇ ਹੋਣ 'ਤੇ ਟਿੱਪਣੀ ਕੀਤੀ ਸੀ।


Related News