ਭਾਰਤ ਦੀ ਸੰਜਨਾ ਨੂੰ ਅਮਰੀਕਾ ''ਚ ਬਾਸਕਟਬਾਲ ਸਕਾਲਰਸ਼ਿਪ ਮਿਲੀ

11/15/2018 4:36:23 PM

ਨਵੀਂ ਦਿੱਲੀ— ਭਾਰਤ ਦੀ ਸੰਜਨਾ ਰਮੇਸ਼ ਨੂੰ 2019-20 ਸੈਸ਼ਨ ਲਈ ਐੱਨ.ਏ.ਯੂ. ਮਹਿਲਾ ਟੀਮ ਦੇ ਨਾਲ ਡਿਵੀਜ਼ਨ ਇਕ ਬਾਸਕਟਬਾਲ ਸਕਾਲਰਸ਼ਿਪ ਮਿਲੀ ਹੈ। ਬੁੱਧਵਾਰ ਨੂੰ ਨਾਰਦਨ ਐਰੀਜ਼ੋਨਾ ਦੇ ਮੁੱਖ ਕੋਚ ਲੋਰੀ ਪੇਨ ਨੇ ਐਲਾਨ ਕੀਤਾ ਕਿ ਸੰਜਨਾ ਰਮੇਸ਼ (ਬੈਂਗਲੁਰੂ) ਅਤੇ ਐਮਿਲੀ ਰੋਬਾਡਾ (ਲਿਨਵੁਡ, ਵਾਸ਼ਿੰਗਟਨ) ਉਨ੍ਹਾਂ ਨਾਲ ਜੁੜਨ ਵਾਲੀਆਂ ਨਵੀਆਂ ਖਿਡਾਰਨਾਂ ਹੋਣਗੀਆਂ। ਪੇਨ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਨੇ ਨੈਸ਼ਨਲ ਲੈਟਰ ਆਫ ਇਨਟੈਂਟ (ਰਾਸ਼ਟਰੀ ਇਰਾਦਾ ਪੱਤਰ) 'ਤੇ ਦਸਤਖਤ ਕੀਤੇ ਹਨ। ਸੰਜਨਾ ਅਤੇ ਐਮਿਲੀ ਦੋਵੇਂ 2019-20 ਸੈਸ਼ਨ ਲਈ ਟੀਮ ਨਾਲ ਜੁੜਨਗੀਆਂ। ਪੇਨ ਨੇ ਕਿਹਾ, ''ਸਿਰਫ ਦੋ ਸਕਾਲਰਸ਼ਿਪ ਸਨ ਅਤੇ ਅਸੀਂ ਪ੍ਰਭਾਵ ਛੱਡਣ ਵਾਲੀਆਂ ਖਿਡਾਰਨਾਂ ਨੂੰ ਚੁਣਨਾ ਸੀ ਅਤੇ ਅਸੀਂ ਅਜਿਹਾ ਕੀਤਾ।''

Tarsem Singh

This news is Content Editor Tarsem Singh