ਵੀਨਾ ਮਲਿਕ ਦੇ ਟਵੀਟ ਤੋਂ ਬੌਖਲਾਈ ਸਾਨੀਆ, ਟਵੀਟ ਕਰ ਕੇ ਲਿਖਿਆ ਮੈਂ ਪਾਕਿ ਟੀਮ ਦੀ ਮਾਂ ਨਹੀਂ

06/19/2019 12:57:38 PM

ਨਵੀਂ ਦਿੱਲੀ : ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤ ਅਤੇ ਪਾਕਿਸਤਾਨ ਦੇ ਮੈਚ ਤੋਂ ਬਾਅਦ ਵਿਵਾਦਾਂ ਵਿਚ ਆਈ ਸਾਨੀਆ ਮਿਰਜ਼ਾ ਨੇ ਪਾਕਿਸਤਾਨੀ ਅਭਿਨੇਤਰੀ ਵੀਨਾ ਮਲਿਕ 'ਤੇ ਆਪਣਾ ਗੁੱਸਾ ਕੱਢਿਆ ਹੈ। ਦਰਅਸਲ ਵੀਨਾ ਨੇ ਸੋਸ਼ਲ ਮੀਡੀਆ 'ਤੇ ਸ਼ੋਏਬ ਮਲਿਕ ਅਤੇ ਸਾਨੀਆ ਦੀਆਂ ਵਾਇਰਲ ਫੋਟੋਆਂ 'ਤੇ ਕੁਮੈਂਟ ਕੀਤਾ ਸੀ। ਉਕਤ ਫੋਟੋਆਂ ਵਿਚ ਸ਼ੋਏਬ ਅਤੇ ਸਾਨੀਆ ਪਾਕਿਸਤਾਨੀ ਖਿਡਾਰੀਆਂ ਦੇ ਨਾਲ ਬੈਠੇ ਨਜ਼ਰ ਆ ਰਹੇ ਸਨ। ਇਹ ਸਭ ਦੇਖ ਕੇ ਵੀਨਾ ਨੇ ਇਕ ਟਵੀਟ ਕੀਤਾ। ਵੀਨਾ ਨੇ ਲਿਖਿਆ, ''ਸਾਨੀਆ, ਮੈਂ ਬੱਚੇ ਲਈ ਬਹੁਤ ਪ੍ਰੇਸ਼ਾਨ ਹਾਂ। ਤੁਸੀਂ ਉਸ ਨੂੰ ਹੁੱੱਕਾ ਬਾਰ ਲੈ ਕੇ ਕਿਉਂ ਗਏ, ਕੀ ਇਹ ਉਸਦੀ ਸਿਹਤ ਲਈ ਖਤਰਨਾਕ ਨਹੀਂ ਹੈ। ਜਿੱਥੋਂ ਤਕ ਮੈਨੂੰ ਪਤਾ ਹੈ ਕਿ ਤੁਸੀਂ ਜੋ ਆਰਜ਼ੀ ਚੀਜ਼ਾਂ ਖਾ ਰਹੇ ਹੋ, ਉਸ ਵਿਚ ਜੰਕ ਫੂਡਸ ਮਿਲਿਆ ਹੋਇਆ ਹੁੰਦਾ ਹੈ, ਇਹ ਫੂਡ ਐਥਲੀਟ ਲਈ ਚੰਗਾ ਨਹੀਂ ਹੁੰਦਾ। ਤੁਹਾਨੂੰ ਤਾਂ ਇਹ ਪਤਾ ਹੀ ਹੋਣਾ ਚਾਹੀਦਾ ਹੈ ਕਿਉਂਕਿ ਤੁਸੀਂ ਇਕ ਮਾਂ ਵੀ ਹੋ ਅਤੇ ਐਥਲੀਟ ਵੀ।''

ਵੀਨਾ ਦਾ ਇਹ ਰੁਖ ਦੇਖ ਕੇ ਸਾਨੀਆ ਨੇ ਰਿਪਲਾਈ ਕੀਤਾ, ''ਵੀਨਾ ਮੈਂ ਆਪਣੇ ਬੱਚੇ ਨੂੰ ਬਾਰ ਵਿਚ ਨਹੀਂ ਲੈ ਕੇ ਗਈ ਸੀ। ਇਸ ਵਜ੍ਹਾ ਨਾਲ ਨਹੀਂ ਕਿ ਇਸ ਤੋਂ ਤੁਹਾਨੂੰ ਜਾਂ ਬਾਕੀ ਦੁਨੀਆ ਨੂੰ ਮਤਲਬ ਹੋਵੇਗਾ ਸਗੋਂ ਇਸ ਲਈ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਬੇਟੇ ਦੀ ਜਿੰਨੀ ਪ੍ਰਵਾਹ ਕਰਦੀ ਹਾਂ, ਓਨੀ ਕੋਈ ਹੋਰ ਨਹੀਂ ਕਰਦਾ। ਦੂਜੀ ਗੱਲ, ਮੈਂ ਪਾਕਿਸਤਾਨ ਕ੍ਰਿਕਟ ਟੀਮ ਦੀ ਡਾਈਟੀਸ਼ੀਅਨ ਨਹੀਂ ਹਾਂ, ਨਾ ਹੀ ਮੈਂ ਉਨ੍ਹਾਂ ਦੀ ਮਾਂ, ਪ੍ਰਿੰਸੀਪਲ ਜਾਂ ਟੀਚਰ ਹਾਂ।''