ਸਾਨੀਆ ਮਿਰਜ਼ਾ ਸਿਨਸਿਨਾਟੀ ਓਪਨ ਤੋਂ ਹੋਈ ਬਾਹਰ

08/19/2021 8:59:02 PM

ਸਿਨਸਿਨਾਟੀ- ਭਾਰਤ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਇੱਥੇ ਬੁੱਧਵਾਰ ਰਾਤ ਨੂੰ ਆਪਣੀ ਟਿਊਨੀਸ਼ੀਆਈ ਜੋੜੀਦਾਰ ਓਨਸ ਜਬੂਰ ਦੇ ਨਾਲ ਇੱਥੇ ਸਿੱਧੇ ਸੈੱਟਾਂ ਵਿਚ ਹਾਰ ਤੋਂ ਬਾਅਦ ਏ. ਟੀ. ਪੀ. ਮਾਸਟਰਸ ਡਬਲਜ਼ ਮੁਕਾਬਲੇ ਤੋਂ ਬਾਹਰ ਹੋ ਗਈ। ਟੂਰਨਾਮੈਂਟ ਦੇ ਪਹਿਲੇ ਦੌਰ ਦੇ ਮੈਚ ਵਿਚ ਰੂਸ ਦੀ ਵੇਰੋਨਿਕਾ ਕੁਡਰਮੇਤੋਵਾ ਅਤੇ ਕਜ਼ਾਖਿਸਤਾਨ ਦੀ ਏਲੇਨਾ ਰਿਬਾਕਿਨਾ ਦੀ ਜੋੜੀ ਤੋਂ 5-7, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਕ ਘੰਟੇ ਤਿੰਨ ਮਿੰਟ ਤੱਕ ਚੱਲੇ ਇਸ ਮੈਚ ਵਿਚ ਸਾਨੀਆ ਅਤੇ ਜਬੂਰ ਨੇ ਚਾਰ ਐੱਸ ਮਾਰੇ ਅਤੇ ਦੋ ਡਬਲ ਫਾਲਟ ਕੀਤੇ। ਇਸ ਦੌਰਾਨ ਦੋਵਾਂ ਨੇ 6 'ਚੋਂ 2 ਬ੍ਰੇਕ ਪੁਆਇੰਟ ਬਚਾਏ ਅਤੇ ਪਹਿਲੀ ਸਰਵਿਸ ਵਿਚ 27 'ਚੋਂ 19 ਅੰਕ ਜਿੱਤੇ।

ਇਹ ਖ਼ਬਰ ਪੜ੍ਹੋ- ਜ਼ਿੰਬਾਬਵੇ ਕਰੇਗਾ 2022 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਦੀ ਮੇਜ਼ਬਾਨੀ


ਦੂਜੇ ਪਾਸੇ ਵੇਰੋਨਿਕਾ ਤੇ ਐਲੇਨਾ ਨੇ ਇਕ ਐੱਸ ਮਾਰਿਆ ਅਤੇ ਇਕ ਡਬਲ ਫਾਲਟ ਕੀਤਾ। ਜੋੜੀ ਨੇ 6 'ਚੋਂ ਪੰਜ ਬ੍ਰੇਕ ਪਾਇੰਟ ਬਚਾਏ, ਪਹਿਲੀ ਸਰਵਿਸ ਵਿਚ 36 'ਚੋਂ 27 ਅੰਕ ਜਿੱਤੇ। ਇਸ ਤੋਂ ਪਹਿਲਾਂ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਦੇ ਪਹਿਲੇ ਦੌਰ ਦੇ ਮੈਚ ਵਿਚ ਸਰਬੀਆ ਦੇ ਫਿਲਿਪ ਕ੍ਰਾਜਿਨੋਵਿਕ ਅਤੇ ਫਰਾਂਸ ਦੇ ਫੈਬ੍ਰਿਸ ਮਾਰਟਿਨ ਨੇ ਭਾਰਤ ਦੇ ਰੋਹਨ ਬੋਪੰਨਾ ਅਤੇ ਕ੍ਰੋਏਸ਼ੀਆ ਦੇ ਇਵਾਨ ਡੋਡਿਗ ਨੂੰ 1-6, 6-4,10-7 ਨਾਲ ਹਰਾਇਆ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 2021 ਦੇ ਲਈ ਆਸਟਰੇਲੀਆਈ ਟੀਮ ਦਾ ਐਲਾਨ, ਵੱਡੇ ਖਿਡਾਰੀਆਂ ਦੀ ਹੋਈ ਵਾਪਸੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News