B'Day Spcl : ਜਾਣੋ ਸਾਨੀਆ ਮਿਰਜ਼ਾ ਦੀ ਨਿੱਜੀ ਅਤੇ ਪ੍ਰੋਫੈਸ਼ਨਲ ਲਾਈਫ ਬਾਰੇ ਖਾਸ ਗੱਲਾਂ

11/15/2019 3:17:43 PM

ਨਵੀਂ ਦਿੱਲੀ— ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅੱਜ 33 ਸਾਲਾਂ ਦੀ ਹੋ ਗਈ ਹੈ। ਸਾਨੀਆ ਦਾ ਜਨਮ 15 ਨਵੰਬਰ 1986 ਨੂੰ ਮੁੰਬਈ ਵਿੱਚ ਹੋਇਆ ਸੀ ਪਰ ਉਨ੍ਹਾਂ ਦਾ ਬਚਪਨ ਹੈਦਰਾਬਾਦ ਵਿੱਚ ਗੁਜ਼ਰਿਆ। ਹੈਦਰਾਬਾਦ ਤੋਂ ਹੀ ਸਾਨੀਆ ਨੇ ਟੈਨਿਸ ਦੀ ਸ਼ੁਰੁਆਤ ਕੀਤੀ ਸੀ। ਘੱਟ ਉਮਰ ਵਿੱਚ ਹੀ ਸਫਲਤਾ ਦੇ ਝੰਡੇ ਗੱਡਣ ਵਾਲੀ ਸਾਨੀਆ ਨੇ ਆਪਣੀ ਕਰੀਅਰ ਦੀ ਸ਼ੁਰੁਆਤ ਸਾਲ 1999 ਵਿੱਚ ਕੀਤੀ।  ਉਸ ਸਮੇਂ ਸਾਨੀਆ ਦੀ ਉਮਰ ਸਿਰਫ਼ 14 ਸਾਲ ਸੀ, ਜਦੋਂ ਉਨ੍ਹਾਂ ਨੇ ਵਰਲ‍ਡ ਜੂਨੀਅਰ ਟੈਨਿਸ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਸੀ । ਸਾਲ 2000 ਵਿੱਚ ਸਾਨੀਆ ਨੇ ਪਾਕਿਸਤਾਨ ਵਿੱਚ ਖੇਡੇ ਗਏ ਇੰਟੇਲ ਜੂਨੀਅਰ ਚੈਂਪੀਅਨਸ਼ਿਪ ਜੀ-5 ਮੁਕਾਬਲੇ ਵਿੱਚ ਸਿੰਗਲ ਅਤੇ ਡਬਲਜ਼ ਮੁਕਾਬਲੇ ਵਿੱਚ ਜਿੱਤ ਹਾਸਲ ਕੀਤੀ। ਡਬਲਜ਼ ਮੁਕਾਬਲਿਆਂ ਵਿੱਚ ਸਾਨੀਆ ਦੀ ਜੋੜੀ ਪਾਕਿਸਤਾਨ ਦੇ ਜਾਹਰਾ ਉਮਰ ਖਾਨ ਦੇ ਨਾਲ ਸੀ।

ਵਿਵਾਦਾਂ ਨਾਲ ਰਿਹਾ ਹੈ ਨਾਤਾ
PunjabKesari
ਸਾਨੀਆ ਮਿਰਜ਼ਾ ਦਾ ਨਾਂ ਹਮੇਸ਼ਾ ਕਿਸੇ ਨਾ ਕਿਸੇ ਵਿਵਾਦਾ ਵਿੱਚ ਆਉਂਦਾ ਰਿਹਾ ਹੈ। ਮੁਸਲਮਾਨ ਪਰਿਵਾਰ ਤੋਂ ਹੋਣ ਦੇ ਕਾਰਨ ਸਾਲ 2005 ਵਿੱਚ ਇੱਕ ਮੁਸਲਮਾਨ ਫਿਰਕੇ ਨੇ ਉਨ੍ਹਾਂ ਦੇ ਖੇਡਣ ਦੇ ਖਿਲਾਫ ਫਤਵਾ ਤੱਕ ਜਾਰੀ ਕਰ ਦਿੱਤਾ ਸੀ।  ਇਸ ਫਿਰਕੇ ਨੇ ਟੈਨਿਸ ਖੇਡਦੇ ਸਮੇਂ ਸਾਨੀਆ ਦੇ ਕਪੜਿਆਂ ਨੂੰ ਲੈ ਕੇ ਇਤਰਾਜ਼ ਜਤਾਇਆ ਸੀ। ਇੰਨਾ ਹੀ ਨਹੀਂ ਪਾਕਿ ਕ੍ਰਿਕਟਰ ਸ਼ੋਏਬ ਮਲਿਕ ਦੇ ਨਾਲ ਵਿਆਹ ਕਰਨ ਦੇ ਬਾਅਦ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋਈ ਸੀ।  ਤੇਲੰਗਾਨਾ ਦੇ ਇੱਕ ਬੀ.ਜੇ.ਪੀ. ਨੇਤਾ ਨੇ ਉਨ੍ਹਾਂ ਨੂੰ ਪਾਕਿਸਤਾਨ ਦੀ ਨੂੰਹ ਤੱਕ ਕਹਿ ਦਿੱਤਾ ਸੀ।


ਜਾਣੋ ਸਾਨੀਆ ਮਿਰਜ਼ਾ ਦੇ ਟੈਨਿਸ ਕਰੀਅਰ ਤੇ ਉਪਲਬਧੀਆਂ ਬਾਰੇ 

PunjabKesari
ਸਾਨੀਆ ਭਾਰਤ ਦੀ ਬੈਸ‍ਟ ਸਿੰਗਲ‍ਜ਼ ਰੈਂਕਿੰਗ ਵਾਲੀ ਖਿਡਾਰਨ ਹੈ। ਸਾਨੀਆ ਵਰਲ‍ਡ ਰੈਂਕਿੰਗ ਵਿੱਚ 27ਵੇਂ ਨੰਬਰ ਤੱਕ ਪਹੁੰਚੀ ਹੈ। ਸਿੰਗਲ‍ਜ਼ ਵਿੱਚ ਇਹ ਉਨ੍ਹਾਂ ਦੀ ਹੁਣ ਤੱਕ ਦੀ ਬੈਸ‍ਟ ਰੈਂਕਿੰਗ ਹੈ। ਇਹ ਕਿਸੇ ਵੀ ਭਾਰਤੀ ਮਹਿਲਾ ਟੈਨਿਸ ਖਿਡਾਰਨ ਦੀ ਬੈਸ‍ਟ ਰੈਂਕਿੰਗ ਹੈ। ਸਾਨੀਆ ਮਿਰਜ਼ਾ ਨੇ ਮਾਰਟਿਨਾ ਹਿੰਗਿਸ ਦੇ ਨਾਲ ਮਿਲਕੇ ਡਬਲ‍ਜ਼ ਵਿੱਚ ਨੰਬਰ 1 ਸਥਾਨ ਵੀ ਹਾਸਲ ਕੀਤਾ ਸੀ। ਗਰੈਂਡ ਸਲੈਮ ਦੀ ਗੱਲ ਕਰੀਏ ਤਾਂ ਸਾਨੀਆ ਨੇ ਸਭ ਤੋਂ ਪਹਿਲਾਂ ਸਾਲ 2009 ਵਿੱਚ ਆਸਟਰੇਲੀਅਨ ਓਪਨ ਦਾ ਮਿਕਸ ਡਬਲਜ਼ ਖਿਤਾਬ ਜਿਤਿਆ ਸੀ। ਇਸਦੇ ਬਾਅਦ ਸਾਲ 2012 ਵਿੱਚ ਫਰੈਂਚ ਓਪਨ ਮਿਕਸ ਡਬਲਜ਼ ਦਾ ਖਿਤਾਬ, 2014 ਵਿੱਚ ਯੂ.ਐੱਸ. ਓਪਨ ਮਿਕਸ ਡਬਲਜ਼ ਖਿਤਾਬ ਅਤੇ 2015 ਵਿੱਚ ਵਿੰਬਲਡਨ ਦਾ ਡਬਲਜ਼ ਖਿਤਾਬ ਵੀ ਆਪਣੇ ਨਾਂ ਕੀਤਾ। ਸਾਨੀਆ ਮਿਰਜ਼ਾ ਨੇ ਐੈਫਰੋ ਏਸ਼ੀਆਈ, ਏਸ਼ੀਆਈ ਅਤੇ ਕਾਮਨਵੈਲਥ ਗੇਮਸ ਖੇਡਾਂ ਨੂੰ ਮਿਲਾਕੇ ਕੁਲ 12 ਤਗਮੇ ਆਪਣੇ ਨਾਂ ਕੀਤੇ। ਐਫਰੋ ਏਸ਼ੀਆਈ ਖੇਡਾਂ ਵਿੱਚ ਸਾਨੀਆ ਨੇ ਕੁਲ ਮਿਲਾਕੇ ਚਾਰ ਸੋਨ ਤਗਮੇ ਜਿੱਤੇ ਹਨ।  ਏਸ਼ੀਆਈ ਖੇਡਾਂ ਵਿੱਚ ਸਾਨੀਆ ਨੇ ਇੱਕ ਸੋਨੇ, ਤਿੰਨ ਚਾਂਦੀ ਅਤੇ ਦੋ ਕਾਂਸੀ ਤਗਮੇ ਜਿੱਤੇ ਜਦੋਂ ਕਿ ਕਾਮਨਵੈਲਥ ਗੇਮਸ ਵਿੱਚ ਇੱਕ ਚਾਂਦੀ ਅਤੇ ਇੱਕ ਕਾਂਸੀ ਤਮਗਾ ਜਿਤਿਆ ਹੈ। ਸਭ ਤੋਂ ਪਹਿਲਾਂ ਸਾਲ 2004 ਵਿੱਚ ਸਾਨੀਆ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸਦੇ ਬਾਅਦ ਸਾਲ 2006 ਵਿੱਚ ਉਨ੍ਹਾਂ ਨੂੰ ਪਦਮ ਸ਼੍ਰੀ ਐਵਾਰਡ ਮਿਲਿਆ। ਸਾਲ 2015 'ਚ ਉਨ੍ਹਾਂ ਨੂੰ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।


Tarsem Singh

Content Editor

Related News