ਅਜ਼ਹਰੂਦੀਨ ਦੇ ਬੇਟੇ ਨਾਲ ਹੋਇਆ ਸਾਨੀਆ ਮਿਰਜ਼ਾ ਦੀ ਭੈਣ ਦਾ ਵਿਆਹ, ਦੇਖੋ ਤਸਵੀਰਾਂ

12/12/2019 3:05:24 PM

ਸਪੋਰਟਸ ਡੈਸਕ— ਸਾਨੀਆ ਮਿਰਜ਼ਾ ਦੀ ਛੋਟੀ ਭੈਣ ਅਨਮ ਮਿਰਜ਼ਾ ਦਾ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਬੇਟੇ ਅਸਦ ਨਾਲ ਵਿਆਹ ਹੋ ਗਿਆ ਹੈ। ਅਨਮ ਅਤੇ ਅਸਦ ਨਿਕਾਹ ਪੜ੍ਹ ਕੇ ਇਕ-ਦੂਜੇ ਦੇ ਨਾਲ ਵਿਆਹ ਦੇ ਬੰਧਨ 'ਚ ਬੱਝੇ ਗਏ ਹਨ। ਅਨਮ ਮਿਰਜ਼ਾ ਅਤੇ ਅਸਦ ਨੇ ਵਿਆਹ ਦੀਆਂ ਕਈ ਖੂਬਸੂਰਤ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਅਨਮ ਅਤੇ ਅਸਦ ਦੀ ਗ੍ਰੈਂਡ ਵੈਡਿੰਗ 'ਚ ਦੋਹਾਂ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ।

ਦੁਲਹਨ ਦੇ ਲਿਬਾਸ 'ਚ ਅਨਮ ਕਿਸੇ ਹੂਰ ਤੋਂ ਘੱਟ ਨਹੀਂ ਲਗ ਰਹੀ ਸੀ। ਅਨਮ ਨੇ ਆਪਣੇ ਵਿਆਹ 'ਚ ਗੁਲਾਬੀ ਰੰਗ ਦੇ ਰਿਵਾਇਤੀ ਪਹਿਰਾਵੇ ਦੇ ਨਾਲ ਜਾਮਣੀ ਰੰਗ ਦੀ ਚੁੰਨੀ ਵੀ ਲਈ ਹੋਈ ਸੀ। ਅਨਮ ਨੇ ਵਿਆਹ ਦੇ ਪਹਿਰਾਵੇ ਦੇ ਨਾਲ ਭਾਰੀ ਹਾਰ ਪਹਿਨਿਆ ਹੋਇਆ ਸੀ। ਇਸ ਦੇ ਨਾਲ ਹੀ ਉਸ ਨੇ ਮਾਂਗ ਟਿੱਕਾ, ਨੱਥ ਅਤੇ ਝੂਮਰ ਵਰਗੇ ਗਹਿਣੇ ਵੀ ਪਾਏ ਹੋਏ ਸਨ। ਅਨਮ ਵਿਆਦ ਦੀ ਹਰ ਤਸਵੀਰ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜਦਕਿ, ਅਸਦ ਕ੍ਰੀਮ ਕਲਰ ਦੀ ਸ਼ੇਰਵਾਨੀ 'ਚ ਨਜ਼ਰ ਆਏ। ਅਨਮ ਅਤੇ ਅਸਦ ਦੋਵੇਂ ਹੀ ਵਿਆਹ ਜੋੜੇ 'ਚ ਇਕ ਦੂਜੇ ਨੂੰ ਕਾਂਪਲੀਮੈਂਟ ਕਰ ਰਹੇ ਹਨ।

ਅਸਦੁਦੀਨ ਦੇ ਨਾਲ ਅਨਮ ਦਾ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਆਪਣੇ ਬਿਜ਼ਨਸਮੈਨ ਬੁਆਏਫ੍ਰੈਂਡ ਅਕਬਰ ਰਸ਼ੀਦ ਨਾਲ ਹੋਇਆ ਸੀ। ਪਰ ਉਨ੍ਹਾਂ ਦਾ ਵਿਆਹ ਜ਼ਿਆਦਾ ਸਮੇਂ ਲਈ ਚਲ ਨਹੀਂ ਸਕਿਆ। ਜ਼ਿਕਰਯੋਗ ਹੈ ਕਿ ਵਿਆਹ ਤੋਂ ਪਹਿਲਾਂ ਅਸਦ ਨਾਲ ਅਨਮ ਦੀ ਡੇਟਿੰਗ ਦੀਆਂ ਖਬਰਾਂ ਵੀ ਕਾਫੀ ਵਾਇਰਲ ਹੋਈਆਂ ਸਨ, ਜਿਸ ਨੂੰ ਬਾਅਦ 'ਚ ਸਾਨੀਆ ਮਿਰਜ਼ਾ ਨੇ ਕਨਫਰਮ ਕੀਤਾ ਸੀ। ਇਸ ਤਸਵੀਰ 'ਚ ਅਨਮ ਅਤੇ ਅਸਦ ਦੇ ਨਾਲ ਸਾਨੀਆ ਮਿਰਜ਼ਾ ਅਤੇ ਕੁਝ ਕਰੀਬੀ ਲੋਕ ਵੀ ਦਿਖਾਈ ਦੇ ਰਹੇ ਹਨ।

Tarsem Singh

This news is Content Editor Tarsem Singh