ਸਾਨੀਆ ਅਤੇ ਬੇਥਾਨੀ ਅਬੂ ਧਾਬੀ ਓਪਨ ਦੇ ਪਹਿਲੇ ਦੌਰ ''ਚੋਂ ਬਾਹਰ

02/09/2023 1:27:36 PM

ਆਬੂ ਧਾਬੀ : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਅਮਰੀਕਾ ਦੀ ਬੇਥਾਨੀ ਮਾਟੇਕ-ਸੈਂਡਸ ਦੀ ਜੋੜੀ ਨੂੰ ਅਬੂ ਧਾਬੀ ਓਪਨ ਦੇ ਪਹਿਲੇ ਦੌਰ 'ਚ ਬੈਲਜੀਅਮ ਦੀ ਕ੍ਰਿਸਟੀਨ ਫਲਿਪਕੇਨਸ ਅਤੇ ਜਰਮਨੀ ਦੀ ਲੌਰਾ ਸੀਜਮੰਡ ਨੇ ਬਾਹਰ ਕਰ ਦਿੱਤਾ। ਸਾਨੀਆ ਅਤੇ ਮਾਟੇਕ ਨੂੰ ਕਰੀਬ ਡੇਢ ਘੰਟੇ ਤੱਕ ਚੱਲੇ ਮੈਚ 'ਚ 3-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

ਇਹ ਵੀ ਪੜ੍ਹੋ : ਈਰਾਨ 'ਚ ਭਾਰਤੀ ਬੈਡਮਿੰਟਨ ਖਿਡਾਰਨ ਤਾਨਿਆ ਹੇਮੰਤ ਨੇ ਜਿੱਤਿਆ ਸੋਨ ਤਗਮਾ, ਫਿਰ ਹਿਜਾਬ ਪਾਉਣ ਲਈ ਕੀਤਾ ਮਜਬੂਰ

ਛੇ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸਾਨੀਆ 19 ਫਰਵਰੀ ਤੋਂ ਸ਼ੁਰੂ ਹੋ ਰਹੀ ਦੁਬਈ ਟੈਨਿਸ ਚੈਂਪੀਅਨਸ਼ਿਪ ਤੋਂ ਬਾਅਦ ਖੇਡ ਤੋਂ ਸੰਨਿਆਸ ਲੈਣ ਜਾ ਰਹੀ ਹੈ। ਪਿਛਲੇ ਮਹੀਨੇ ਸਾਨੀਆ ਅਤੇ ਰੋਹਨ ਬੋਪੰਨਾ ਆਸਟ੍ਰੇਲੀਅਨ ਓਪਨ ਮਿਕਸਡ ਡਬਲਜ਼ ਵਿੱਚ ਉਪ ਜੇਤੂ ਰਹੇ ਸਨ। ਉਨ੍ਹਾਂ ਨੂੰ ਬ੍ਰਾਜ਼ੀਲ ਦੀ ਰਫੇਲ ਮਾਟੋਸ ਅਤੇ ਲੁਈਸਾ ਸਟੇਫਨੀ ਨੇ ਹਰਾਇਆ। ਇਹ ਸਾਨੀਆ ਦਾ ਗ੍ਰੈਂਡ ਸਲੈਮ 'ਚ ਆਖਰੀ ਮੈਚ ਸੀ।

ਇਹ ਵੀ ਪੜ੍ਹੋ : ਭਿਆਨਕ ਭੂਚਾਲ 'ਚ ਤੁਰਕੀ ਦੇ ਫੁੱਟਬਾਲਰ ਅਹਿਮਤ ਇਯੂਪ ਦੀ ਮੌਤ

ਸਾਨੀਆ ਮਿਰਜ਼ਾ ਦੀਆਂ ਉਪਲੱਬਧੀਆਂ

ਸਾਨੀਆ ਮਿਰਜਾ ਡਬਲਜ਼ 'ਚ 6 ਗ੍ਰੈਂਡ ਸਲੈਮ ਜਿੱਤ ਚੁੱਕੀ ਹੈ। ਉਹ 2009 'ਚ ਆਸਟ੍ਰੇਲੀਅਨ ਓਪਨ ਮਿਕਸਡ ਡਬਲਜ਼, 2012 'ਚ ਫ੍ਰੈਂਚ ਓਪਨ ਮਿਕਸਡ ਡਬਲਜ਼, 2014 'ਚ ਯੂ. ਐੱਸ. ਓਪਨ ਮਿਕਸਡ ਡਬਲਜ਼, 2015 'ਚ ਵਿੰਬਲਡਨ ਵਿਮੈਂਸ ਡਬਲਜ਼, 2015 'ਚ ਯੂ. ਐੱਸ. ਓਪਨ ਵਿਮੈਂਸ  ਡਬਲਜ਼, 2016 'ਚ ਆਸਟ੍ਰੇਲੀਅਨ ਓਪਨ ਵਿਮੈਂਸ ਡਬਲਜ਼ ਦੇ ਖ਼ਿਤਾਬ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਸਾਨੀਆ ਮਿਰਜ਼ਾ 2004 'ਚ ਅਰਜੁਨ ਐਵਾਰਡ, 2006 'ਚ ਪਦਮਸ਼੍ਰੀ ਐਵਾਰਡ, 2015 'ਚ ਰਾਜੀਵ ਗਾਂਧੀ ਖੇਡ ਰਤਨ ਤੇ 2016 'ਚ ਪਦਮ ਭੂਸ਼ਣ ਐਵਾਰਡ ਵਰਗੇ ਸਨਮਾਨ ਹਾਸਲ ਕਰ ਚੁੱਕੀ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh