ਸੰਧੂ ਨੇ ਆਪਣਾ ਪਹਿਲਾ ਏਸ਼ੀਆਈ ਟੂਰ ਖਿਤਾਬ ਜਿੱਤਿਆ

10/08/2017 4:15:24 PM

ਤਾਈਪੈ— ਭਾਰਤੀ ਗੋਲਫਰ ਅਜੀਤੇਸ਼ ਸੰਧੂ ਨੇ ਅੱਜ ਇੱਥੇ ਦੋ ਅੰਡਰ 70 ਦਾ ਸਕੋਰ ਬਣਾ ਕੇ ਯੀਂਗਡੇਰ ਟੂਰਨਾਮੈਂਟ ਪਲੇਅਰਸ ਚੈਂਪੀਅਨਸ਼ਿਪ ਜਿੱਤ ਕੇ ਆਪਣਾ ਪਹਿਲਾ ਏਸ਼ੀਆਈ ਟੂਰ ਖਿਤਾਬ ਵੀ ਹਾਸਲ ਕੀਤਾ ਹੈ। ਇਸ 28 ਸਾਲਾ ਗੋਲਫਰ ਨੇ ਤਿੰਨ ਬਰਡੀ ਬਣਾਈ ਅਤੇ ਨਾਲ ਇਕ ਬੋਗੀ ਵੀ ਕੀਤੀ। 

ਉਨ੍ਹਾਂ ਦਾ ਕੁੱਲ ਸਕੋਰ 11 ਅੰਡਰ 277 ਰਿਹਾ ਅਤੇ ਉਨ੍ਹਾਂ ਨੇ ਅਮਰੀਕਾ ਦੇ ਜੋਹਾਨਸ ਵੀਰਮੈਨ ਨੂੰ ਇਕ ਸ਼ਾਟ ਨਾਲ ਪਿੱਛੇ ਛੱਡਿਆ। ਇਸ ਜਿੱਤ ਨਾਲ ਸੰਧੂ ਨੂੰ 90,000 ਅਮਰੀਕੀ ਡਾਲਰ ਅਤੇ ਦੋ ਏਸ਼ੀਆਈ ਟੂਰ 'ਚ ਦੋ ਸਾਲ ਦੀ ਜੇਤੂ ਛੋਟ ਮਿਲੇਗੀ। ਗਗਨਜੀਤ ਭੁੱਲਰ ਦੇ ਬਾਅਦ ਸੰਧੂ ਦੂਜੇ ਭਾਰਤੀ ਹਨ ਜਿਨ੍ਹਾਂ ਨੇ ਯੀਂਗਡੇਰ ਟੂਰਨਾਮੈਂਟ 'ਚ ਜਿੱਤ ਦਰਜ ਕੀਤੀ।