ਸੰਧੂ ਦੂਜੇ ਸਥਾਨ ''ਤੇ ਪਹੁੰਚੇ, ਮੁਕੇਸ਼ ਚੋਟੀ ''ਤੇ ਬਰਕਰਾਰ

09/02/2017 8:52:14 AM

ਅਹਿਮਦਾਬਾਦ— ਅਜੀਤੇਸ਼ ਸੰਧੂ ਤੀਜੇ ਦੌਰ 'ਚ 6 ਅੰਡਰ 66 ਦੇ ਸਕੋਰ ਤੋਂ ਪਹਿਲਾਂ ਟੈੱਕ ਕਲਾਸਿਕ ਗੋਲਫ ਟੂਰਨਾਮੈਂਟ 'ਚ ਅੱਜ ਇੱਥੇ ਦੂਜੇ ਸਥਾਨ 'ਤੇ ਪਹੁੰਚ ਗਏ ਜਦਕਿ 72 ਦੇ ਫਾਡੀ ਪ੍ਰਦਰਸ਼ਨ ਦੇ ਬਾਵਜੂਦ ਮੁਕੇਸ਼ ਕੁਮਾਰ ਨੇ ਆਪਣਾ ਚੋਟੀ ਦਾ ਸਥਾਨ ਬਰਕਰਾਰ ਰਖਿਆ ਹੈ।

ਦੂਜੇ ਦੌਰ ਦੇ ਬਾਅਦ ਸੰਯੁਕਤ ਅੱਠਵੇਂ ਸਥਾਨ 'ਤੇ ਚਲ ਰਹੇ ਸੰਧੂ ਹੁਣ 9 ਅੰਡਰ 207 ਦੇ ਕੁਲ ਸਕੋਰ ਨਾਲ ਮੁਕੇਸ਼ ਤੋਂ 2 ਸ਼ਾਟ ਪਿੱਛੇ ਹਨ। ਸੰਧੂ ਨੇ ਦਿਨ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕੀਤਾ। ਮੁਕੇਸ਼ ਦਾ ਕੁਲ ਸਕੋਰ 11 ਅੰਡਰ 205 ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵਰਖਾ ਦੇ ਕਾਰਨ ਅਧੂਰਾ ਰਿਹਾ ਦੂਜਾ ਦੌਰ ਸਵੇਰੇ 9 ਵਜੇ ਤੱਕ ਪੂਰਾ ਹੋਇਆ। ਮੁਕੇਸ਼ 2 ਦੌਰ ਦੇ ਬਾਅਦ 11 ਅੰਡਰ 133 ਦੇ ਕੁਲ ਸਕੋਰ ਦੇ ਨਾਲ ਚੋਟੀ 'ਤੇ ਸੀ।